ਚੰਡੀਗੜ੍ਹ: ਹਾਲ ਹੀ ‘ਚ ਹਿੰਦੀ ਤੇ ਪੰਜਾਬੀ ਗਾਣਿਆਂ ਨੂੰ ਯੂ-ਟਿਊਬ ‘ਤੇ ਫੇਕ ਵਿਊਜ਼ ਮਿਲਣ ‘ਤੇ ਕਾਫੀ ਚਰਚਾ ਹੋ ਰਹੀ ਹੈ। ਕੁਝ ਦਿਨ ਪਹਿਲਾਂ ਹੀ ਪਵ ਧਾਰੀਆ ਨੇ ਕਿਹਾ ਹੈ ਕਿ ਅੱਜਕੱਲ੍ਹ ਕੁਝ ਸਿੰਗਰ ਆਪਣੇ ਗਾਣਿਆਂ ‘ਤੇ ਫੇਕ ਵਿਊਜ਼ ਖਰੀਦ ਰਹੇ ਹਨ। ਇਹ ਰੁਝਾਨ ਪੰਜਾਬੀ ਇੰਡਸਟਰੀ ਨੂੰ ਭ੍ਰਿਸ਼ਟ ਕਰ ਰਿਹਾ ਹੈ।

 

ਆਪਣੇ ਇਸ ਵੀਡੀਓ ‘ਚ ਪਵ ਧਾਰੀਆ ਨੇ ਫੇਮਸ ਸਿੰਗਰ ਗੁਰੂ ਰੰਧਾਵਾ ਦਾ ਨਾਂ ਲਿਆ ਸੀ ਕਿ ਉਸ ਦੇ ਗਾਣੇ ‘ਹਾਈ ਰੇਟਿਡ ਗੱਭਰੂ’ ‘ਤੇ ਫੇਕ ਵਿਊਜ਼ ਨੇ, ਜਦੋਂਕਿ ਉਸ ਦਾ ਗਾਣਾ ਟ੍ਰੈਂਡ ‘ਚ ਵੀ ਨਹੀਂ ਆਇਆ। ਇਸ ਦਾ ਜਵਾਬ ਗੁਰੂ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਿੱਤਾ। ਇਸ ਪੋਸਟ ‘ਚ ਗੁਰੂ ਨੇ ਆਪਣੇ ਆਪਣੇ ਨੂੰ ਸਿੱਧੇ ਤੌਰ ‘ਤੇ ਡਿਫੈਂਡ ਨਹੀਂ ਕੀਤਾ। ਇਸ ਦੇ ਨਾਲ ਹੀ ਗੁਰੂ ਨੇ ਕਿਹਾ ਕਿ ਉਹ ਪਹਿਲਾ ਇੰਡੀਅਨ ਸਿੰਗਰ ਹੈ ਜੋ ਯੂ-ਟਿਊਬ ਦੇ ਬਿਲਬੋਰਡ ‘ਤੇ ਟਾਪ 25 ‘ਚ ਆਪਣੇ ਗਾਣੇ ‘ਲਾਹੌਰ’ ਕਰਕੇ ਆਇਆ ਹੈ।



ਗੁਰੂ ਇਕਲਾ ਅਜਿਹਾ ਸਿੰਗਰ ਨਹੀਂ ਜਿਸ ਨੇ ਇਸ ਨੂੰ ਫੇਸ ਕੀਤਾ ਹੈ। ਇਸੇ ਤਰ੍ਹਾਂ ਦੇ ਫੇਕ ਵਿਊਜ਼ ਕਰਕੇ ਨੇਹਾ ਕੱਕੜ ਵੀ ਇਸ ਲਿਸਟ ‘ਚ ਸ਼ਾਮਲ ਹੋ ਰਹੀ ਹੈ। ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗਾਣੇ ‘ਓ ਹਮਸਫਰ’ ਕਰਕੇ। ਐਨੀ ਜਲਦੀ ਰਿਲੀਜ਼ ਨੇਹਾ ਦਾ ਇਹ ਗਾਣਾ ਯੂ-ਟਿਊਬ ‘ਤੇ ਨੰਬਰ ਵਨ ‘ਤੇ ਟ੍ਰੈਂਡ ਹੋ ਰਿਹਾ ਹੈ। ਪਵ ਨੇ ਨੇਤਾ ‘ਤੇ ਵੀ ਸਵਾਲ ਕੀਤਾ ਹੈ ਪਰ ਅਜੇ ਤੱਕ ਨੇਹਾ ਵੱਲੋਂ ਕੋਈ ਰਿਪਲਾਈ ਨਹੀਂ ਆਇਆ।



ਪਵ ਨੇ ਆਪਣੇ ਇੰਸਟਾ ‘ਤੇ ਇੱਕ ਹੋਰ ਪੋਸਟ ਕੀਤਾ ਹੈ ਜਿਸ ‘ਚ ਉਸ ਨੇ ਕਿਹਾ ਕਿ ਉਹ ਗੁਰੂ ਖਿਲਾਫ ਨਹੀਂ। ਉਹ ਸਿਰਫ ਫੇਕ ਵਿਊਜ਼ ਵਾਲੇ ਸਿੰਗਰਸ ਖਿਲਾਫ ਹੈ।