ਚੰਡੀਗੜ੍ਹ: ਤਰਸੇਮ ਜੱਸੜ ਦੇ ਫੈਨਸ ਲਈ ਜੱਸੜ ਦਾ ਸਰਪ੍ਰਾਈਜ਼ ਸਾਹਮਣੇ ਆ ਹੀ ਗਿਆ। ਜੀ ਹਾਂ ਤਰਸੇਮ ਨੇ ਆਪਣੀ ਐਲਬਮ ‘Turbanator’ ਦਾ ਪਹਿਲਾ ਗਾਣਾ ਰਿਲੀਜ਼ ਕਰ ਦਿੱਤਾ ਹੈ ਜਿਸ ਦੇ ਬੋਲ ਨੇ ‘ਹੰਬਲ’। ਤਰਸੇਮ ਜੱਸੜ ਨੇ ਹਮੇਸ਼ਾ ਆਪਣੇ ਗਾਣਿਆਂ ਤੇ ਫ਼ਿਲਮਾਂ ਨਾਲ ਸਭ ਨੂੰ ਹੈਰਾਨ ਹੀ ਕੀਤਾ ਹੈ। ਐਕਟਰ ਤੋਂ ਸਿੰਗਰ ਬਣੇ ਇਹ ਕਲਾਕਾਰ ਜਲਦੀ ਹੀ ਆਪਣੇ ਫੈਨਸ ਲਈ ਸਰਪ੍ਰਾਈਜ਼ ਲੈ ਕੇ ਆ ਰਹੇ ਹਨ। ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦਿਆਂ ਤਰਸੇਮ ਨੇ ਦੱਸਿਆ ਸੀ ਕਿ ਸਰਪ੍ਰਾਈਜ਼ ਜਲਦ ਹੀ ਮਿਲਣ ਵਾਲਾ ਹੈ ਤੇ ਇਹ ਸਰਪ੍ਰਾਈਜ਼ ਦਾ 19 ਅਪ੍ਰੈਲ ਨੂੰ ਖੁਲਾਸਾ ਕੀਤਾ ਜਾਵੇਗਾ।




ਐਲਬਮ 'Turbanator' ਦੇ ਪਹਿਲੇ ਗੀਤ ਹੰਬਲ ਦਾ ਮਿਊਜ਼ਿਕ ਦਿੱਤਾ ਹੈ ਆਰ ਗੁਰੂ ਨੇ ਤੇ ਬੋਲ ਤਰਸੇਮ ਜੱਸੜ ਦੇ ਖੁਦ ਦੇ ਲਿਖੇ ਹਨ। ਗੀਤ ਦੀ ਵੀਡੀਓ ਅਜੇ ਜਾਰੀ ਨਹੀਂ ਹੋਈ ਪਰ ਗੀਤ ਦੇ ਬੋਲ ਹੀ ਲੋਕਾਂ ਦੇ ਦਿਲ ਜਿੱਤ ਰਹੇ ਹਨ। ਜੱਸੜ ਨੇ ਆਪਣੀ ਇਸ ਐਲਬਮ ਦਾ ਪੋਸਟਰ ਕਰੀਬ ਇੱਕ ਮਹੀਨਾ ਪਹਿਲਾਂ ਸਾਂਝਾ ਕੀਤਾ ਸੀ, ਜਿਸ ਨੇ ਜੱਸੜ ਦੇ ਫੈਨਸ ਦੀ ਐਕਸਾਈਟਮੈਂਟ ਨੂੰ ਹੋਰ ਵਧਾ ਦਿੱਤਾ। ਇਸ ਦੇ ਨਾਲ ਹੀ ਤਰਸੇਮ ਨੇ ਕਿਹਾ ਕਿ ਉਨ੍ਹਾਂ ਦੀ ਐਲਬਮ ‘ਚ ਹੋਰ ਵੀ ਬਹੁਤ ਕੁਝ ਨਵਾਂ ਹੋਵੇਗਾ।

[embed]

ਤਰਸੇਮ ਜੱਸੜ Tarsem Jassar ਨੇ ਪਹਿਲਾਂ ਹੀ ਪੀਟੀਸੀ ਐਵਾਰਡਜ਼ ‘ਚ ਬੈਸਟ ਐਕਟਰ (ਕ੍ਰਿਟਿਕਸ) ਤੇ ਬੈਸਟ ਡਾਇਲਾਗਸ ਦਾ ਖਿਤਾਬ ਆਪਣੇ ਨਾਂ ਕੀਤਾ। ਤਰਸੇਮ ਨੂੰ ਅਸੀਂ ‘ਰੱਬ ਦਾ ਰੇਡੀਓ’ ਤੇ ‘ਸਰਦਾਰ ਮੁਹਮੰਦ’ ‘ਚ ਦੇਖ ਚੁੱਕੇ ਹਾਂ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ।