ਮੁੰਬਈ: ਸਲਮਾਨ ਖਾਨ ਵੀ ਬਾਕੀ ਸਟਾਰਸ ਵਾਂਗ ਮਲਟੀ ਟੈਲੇਂਟਡ ਬਣਦੇ ਜਾ ਰਹੇ ਹਨ। ਸਲਮਨ ਰਾਈਟਰ ਸਲੀਮ ਖਾਨ ਦੇ ਬੇਟੇ ਹਨ ਤਾਂ ਜਾਹਿਰ ਹੈ ਕਿ ਰਾਈਟਰ ਵਾਲੀ ਕੁਝ ਕੁਆਲਿਟੀ ਤਾਂ ਉਨ੍ਹਾਂ ‘ਚ ਵੀ ਜ਼ਰੂਰ ਆਵੇਗੀ। ਹਾਲ ਹੀ ‘ਚ ਸਲਮਾਨ ਨੇ ਇੱਕ ਗਾਣਾ ਲਿਖਿਆ ਤੇ ਹੁਣ ਇੱਕ ਵਾਰ ਫੇਰ ਉਹ ਆਪਣੇ ਸਿੰਗਿੰਗ ਦੇ ਹੁਨਰ ਨੂੰ ਜ਼ਮਾਉਣ ਵਾਲੇ ਹਨ।


 

ਜੀ ਹਾਂ ਸਲਮਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਰੇਸ-3’ ਲਈ ਖਾਸ ਗਾਣਾ ਲਿਖਿਆ ਹੈ। ਕੁਝ ਦਿਨ ਪਹਿਲਾਂ ਸਲਮਾਨ ਨੇ ਗਾਣਾ ਸਭ ਨੂੰ ਸੁਣਾਇਆ ਸੀ, ਜੋ ਸਭ ਨੂੰ ਪਸੰਦ ਆਇਆ ਤੇ ਫ਼ਿਲਮ ਦੇ ਪ੍ਰੋਡਿਊਸਰ ਨੇ ਇਸ ਨੂੰ ਫ਼ਿਲਮ ‘ਚ ਰੱਖਣ ਦਾ ਐਲਾਨ ਵੀ ਕਰ ਦਿੱਤਾ। ਫ਼ਿਲਮ ਦੇ ਇਸ ਗਾਣੇ ਨੂੰ ਕੋਰੀਓਗ੍ਰਾਫ ਰੈਮੋ ਕਰਨਗੇ ਤੇ ਵਿਸ਼ਾਲ ਮਿਸ਼ਰਾ ਸੌਂਗ ਨੂੰ ਕੰਪੋਜ਼।

ਸਲਮਾਨ ਖਾਨ ਇਸ ਤੋਂ ਪਹਿਲਾਂ ਵੀ 'ਬਾਗੀ', 'ਚੰਦਰਮੁਖੀ' ਤੇ 'ਵੀਰ' ਫ਼ਿਲਮਾਂ ਦੀ ਕਹਾਣੀ ਲਿਖਣ ‘ਚ ਮਦਦ ਕਰ ਚੁੱਕੇ ਹਨ। ਭਾਈਜਾਨ ‘ਚ ‘ਮੈਂ ਹੂੰ ਹੀਰੋ ਤੇਰਾ’ ਤੇ ‘ਹੈਂਗਓਵਰ’ ਗਾਣਾ ਗਾ ਚੁੱਕੇ ਹਨ। ਸਲਮਾਨ ਦਾ ਗਾਣਾ ਫ਼ਿਲਮ ਦੇ ਐਂਡ ਲਈ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ‘ਰੇਸ-3’ ‘ਚ ਯੂਲੀਆ ਵੰਤੂਰ ਤੇ ਆਤਿਫ ਅਸਲਮ ਨੇ ਵੀ ਰੋਮਾਂਟਿਕ ਗਾਣਾ ਗਾਇਆ ਹੈ।

ਕੁਝ ਦਿਨ ਪਹਿਲਾਂ ਹੀ ਸਲਮਾਨ ਨੇ ਇਸ ਗਾਣੇ ਦੀ ਰਿਕਾਰਡਿੰਗ ਵੀ ਕਰ ਲਈ ਹੈ। ਗਾਣੇ ਦੀ ਸ਼ੂਟਿੰਗ ਲਈ ਮੁੰਬਈ ‘ਚ ਹੀ ਇਸ ਦਾ ਸੈੱਟ ਜਲਦੀ ਹੀ ਲਾ ਦਿੱਤਾ ਜਾਵੇਗਾ। ਫ਼ਿਲਮ ਈਦ ‘ਤੇ ਰਿਲ਼ੀਜ਼ ਹੋਵੇਗੀ।