Hina Khan : ਹਿਨਾ ਖਾਨ ਨੂੰ ਬ੍ਰੈਸਟ ਕੈਂਸਰ ਕਾਰਨ ਕਟਵਾਉਣੇ ਪਏ ਵਾਲ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ, ਵੀਡੀਓ ਵਾਇਰਲ
Hina Khan Cuts Hair: ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੈਂਸਰ ਦੀ ਲੜਾਈ ਲੜ ਰਹੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਉਸ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ। ਉਦੋਂ ਤੋਂ ਹੀ ਹਿਨਾ ਸੋਸ਼ਲ
Hina Khan Cuts Hair: ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੈਂਸਰ ਦੀ ਲੜਾਈ ਲੜ ਰਹੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਉਸ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ। ਉਦੋਂ ਤੋਂ ਹੀ ਹਿਨਾ ਸੋਸ਼ਲ ਮੀਡੀਆ 'ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਿਨਾ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।
ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਹਿਨਾ ਖੁਦ ਆਪਣੇ ਲੰਬੇ ਵਾਲਾਂ ਨੂੰ ਕੱਟਦੀ ਹੈ, ਕਿਉਂਕਿ ਕੈਂਸਰ ਵਿੱਚ ਕੀਮੋਥੈਰੇਪੀ ਦੌਰਾਨ ਵਾਲ ਡਿੱਗਦੇ ਹਨ। ਇਸ ਦੌਰਾਨ ਉਸ ਦੀ ਮਾਂ ਵੀ ਕਾਫੀ ਭਾਵੁਕ ਹੋ ਜਾਂਦੀ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਹਿਨਾ ਕੁਰਸੀ 'ਤੇ ਬੈਠੀ ਹੈ ਅਤੇ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਉਹ ਨਾ ਰੋਣ, ਉਹ ਸਿਰਫ ਆਪਣੇ ਵਾਲ ਕੱਟ ਰਹੀ ਹੈ। ਉਹ ਫੇਰ ਆਉਣਗੇ, ਤੁਸੀ ਵੀ ਕਈ ਵਾਰ ਵਾਲ ਕੱਟੇ ਤੇ ਉਹ ਫੇਰ ਆਏ ਨੇ, ਨਾ ਮੇਰੇ ਵੀ ਆਉਣਗੇ। ਹਾਲਾਂਕਿ ਇਸ ਦੌਰਾਨ ਉਸਦੀ ਮਾਂ ਰੋ ਰਹੀ ਹੈ। ਫਿਰ ਹਿਨਾ ਦੇ ਬੁਆਏਫ੍ਰੈਂਡ ਰੌਕੀ ਦੀ ਆਵਾਜ਼ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ਚਲੋ ਆਂਟੀ, ਹੁਣ ਰੋਣਾ ਨਾ। ਉਹ ਫਿਰ ਕਹਿੰਦੀ ਹੈ ਕਿ ਮੈਂ ਪ੍ਰਾਰਥਨਾ ਕਰ ਰਹੀ ਹਾਂ। ਜੋ ਲੋਕ ਹਿਨਾ ਦੇ ਵਾਲ ਕੱਟਣ ਆਉਂਦੇ ਹਨ, ਉਹ ਹਿਨਾ ਨੂੰ ਵਾਲਾਂ ਦੀ ਪਹਿਲੀ ਪਰਤ ਕੱਟਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਹਿਨਾ ਆਪਣੇ ਵਾਲ ਕੱਟਦੀ ਹੈ ਅਤੇ ਫਿਰ ਉਹ ਹੇਅਰ ਸਟਾਈਲ ਬਣਾਉਂਦੀ ਹੈ।
View this post on Instagram
ਹਿਨਾ ਨੇ ਆਪਣੇ ਵਾਲ ਕਟਵਾਏ
ਹਿਨਾ ਲਾਸਟ ਵਿੱਚ ਆਪਣਾ ਵੀਡੀਓ ਦੇਖ ਕੇ ਖੁਸ਼ ਹੁੰਦੀ ਹੈ। ਉਸ ਦੀ ਮਾਂ, ਬੁਆਏਫ੍ਰੈਂਡ ਅਤੇ ਟੀਮ ਦੇ ਮੈਂਬਰ ਉਸ ਲਈ ਤਾੜੀਆਂ ਵਜਾਉਂਦੇ ਹਨ। ਇਸ ਦੌਰਾਨ ਇਸਦੀ ਮਾਂ ਆਉਂਦੀ ਹੈ ਅਤੇ ਉਸਨੂੰ ਜੱਫੀ ਪਾ ਕੇ ਕਿੱਸ ਕਰਦੀ ਹੈ। ਹਿਨਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਤੁਸੀਂ ਮੇਰੀ ਮਾਂ ਨੂੰ ਕਸ਼ਮੀਰੀ 'ਚ ਰੋਂਦੇ ਅਤੇ ਬੈਕਗ੍ਰਾਊਂਡ 'ਚ ਮੇਰੇ ਲਈ ਪ੍ਰਾਰਥਨਾ ਕਰਦੇ ਸੁਣ ਸਕਦੇ ਹੋ। ਉਹ ਆਪਣੇ ਆਪ ਨੂੰ ਕੁਝ ਅਜਿਹਾ ਦੇਖਣ ਲਈ ਤਿਆਰ ਕਰ ਰਹੀ ਹੈ ਜਿਸਦੀ ਉਨ੍ਹਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਸੀਂ ਸਾਰੇ ਆਪਣੇ ਹਾਰਟਬ੍ਰੈਕਿੰਗ ਭਾਵਨਾਵਾਂ ਨੂੰ ਹੈਂਡਲ ਕਰਨ ਲਈ ਇੱਕੋ ਜਿਹੇ ਸਾਧਨਾਂ ਦੀ ਵਰਤੋਂ ਨਹੀਂ ਕਰਦੇ ਹਾਂ।