ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫਿਲਮ ਸੁਪਰ-30 ਦੀ ਸ਼ੂਟਿੰਗ ਵਿੱਚ ਲੱਗੇ ਹਨ। ਫਿਲਮ ਦੇ ਸੈੱਟ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਵੇਖ ਕੇ ਪਛਾਣਿਆ ਹੀ ਨਹੀਂ ਜਾ ਸਕਦਾ ਕਿ ਇਹ ਰਿਤਿਕ ਦੀਆਂ ਹੀ ਹਨ। ਰਿਤਿਕ ਦੀ ਇੱਕ ਤਸਵੀਰ ਲੀਕ ਹੋਈ ਹੈ ਜਿਸ ਵਿੱਚ ਉਹ ਸਾਈਕਲ 'ਤੇ ਪਾਪੜ ਵੇਚਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਸਭ ਤੋਂ ਸੈਕਸੀ ਹੀਰੋ ਦਾ ਪੇਂਡੂ ਲੁੱਕ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਹਨ।


 

ਸੁਪਰ-30 ਫਿਲਮ ਆਈਆਈਟੀ ਦੇ ਐਂਟਰੈਂਸ ਟੈਸਟ ਦੀ ਤਿਆਰੀ ਕਰਵਾਉਣ ਵਾਲੇ ਪਟਨਾ ਦੇ ਆਨੰਦ ਕੁਮਾਰ ਦੀ ਜ਼ਿੰਦਗੀ 'ਤੇ ਬਣ ਰਹੀ ਹੈ। ਆਨੰਦ ਬਿਹਾਰ ਦੇ ਪਟਨਾ ਖੇਤਰ ਦੇ ਰਹਿਣ ਵਾਲੇ ਹਨ। ਇਹ ਫੋਟੋ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਿਤਿਕ ਰੋਸ਼ਨ ਨੇ ਆਪਣੇ ਲੁੱਕ 'ਤੇ ਕਿੰਨੀ ਮਿਹਨਤ ਕੀਤੀ ਹੈ। ਇਸ ਦੀ ਸ਼ੂਟਿੰਗ ਅੱਜ-ਕੱਲ੍ਹ ਜੈਪੂਰ ਵਿੱਚ ਚੱਲ ਰਹੀ ਹੈ। ਉੱਥੋਂ ਹੀ ਇਹ ਤਸਵੀਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦੀ ਸ਼ੂਟਿੰਗ ਦੀਆਂ ਬਨਾਰਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ।

https://twitter.com/iHrithik/status/960756231588732928

ਕੁਝ ਦਿਨ ਪਹਿਲਾਂ ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ 'ਤੇ ਫਸਟ ਲੁੱਕ ਵੀ ਜਾਰੀ ਕੀਤਾ ਸੀ। ਉਨਾਂ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਸੀ- ਸਫਰ ਸ਼ੁਰੂ ਹੋ ਗਿਆ ਹੈ। ਰਿਤਿਕ ਪਹਿਲੀ ਵਾਰ ਵੱਡੇ ਪਰਦੇ 'ਤੇ ਟੀਚਰ ਦੀ ਭੂਮੀਕਾ ਅਦਾ ਕਰ ਰਹੇ ਹਨ। ਇਸ ਫਿਲਮ ਨੂੰ ਵਿਕਾਸ ਬਹਿਲ ਡਾਇਰੈਕਟ ਕਰ ਰਹੇ ਹਨ। ਇਹ ਇਸੇ ਸਾਲ ਨਵੰਬਰ ਵਿੱਚ ਰਿਲੀਜ਼ ਹੋਣੀ ਹੈ।