ਮੁੰਬਈ-ਲੇਖਾ, ‘ਮੀਡੀਆਟਾਕ- ਦਿ ਫਿਊਚਰ ਬ੍ਰਾਈਟ ਇਨ ਇੰਡੀਆ’ ਅਨੁਸਾਰ ਦੇਸ਼ ਦੀ ਮਨੋਰੰਜਨ ਸਨਅਤ ਦਾ ਕਾਰੋਬਰ ਵਿੱਤੀ ਵਰ੍ਹੇ 2025 ਤੱਕ 62.2 ਅਰਬ ਡਾਲਰ ਤੱਕ ਪਹੁੰਚ ਜਾਵੇਗਾ। ਕਰ ਤੇ ਸਲਾਹਕਾਰ ਸੰਸਥਾ ਬੀਡੀਓ ਵੱਲੋਂ ਮੀਡੀਆ ਸਬੰਧੀ ਜਾਰੀ ਕੀਤੀ ਹੈ ਇਹ ਰਿਪੋਰਟ।
ਰਿਪੋਰਟ ਮੁਤਾਬਕ ਜਦੋਂ ਕਿ ਆਰਥਿਕ ਤਰੱਕੀ ਹੋ ਰਹੀ ਹੈ, ਅਜਿਹੇ ਵਿੱਚ ਭਾਰਤੀ ਮੀਡੀਆ ਵੀ ਸਾਰੇ ਖੇਤਰਾਂ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ ਤੇ ਅਗਲੇ ਪੰਜ ਸਾਲਾਂ ਦੌਰਾਨ ਮੀਡੀਆ ਸੈਕਟਰ ਵਿੱਚ ਡਿਜੀਟਲ ਤਕਨਾਲੋਜੀ ਦਾ ਪ੍ਰਭਾਵ ਵਧੇਗਾ, ਜਿਸ ਨਾਲ ਗਾਹਕਾਂ ਦੇ ਵਿਹਾਰ ਵਿੱਚ ਵੀ ਬਦਲਾਅ ਆਵੇਗਾ। ਇਸੇ ਸਾਲ ਭਾਰਤੀ ਮੀਡੀਆ ਦੇ ਸ਼ੇਅਰ ਵਿੱਚ 3 ਫ਼ੀਸਦੀ ਵਾਧਾ ਹੋਇਆ ਹੈ।