ਚੰਡੀਗੜ੍ਹ: ਵੈੱਬ ਸੀਰੀਜ਼ ਪਾਤਾਲ ਲੋਕ 'ਚ ਆਪਣੀ ਐਕਟਿੰਗ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਪੰਜਾਬੀ ਐਕਟਰ ਜਗਜੀਤ ਸੰਧੂ ਨੂੰ ਹੁਣ ਬਾਲੀਵੁੱਡ ਵਿਚ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਫ਼ਿਲਮ Taxi no.24 ਦੇ ਨਾਲ ਜਗਜੀਤ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਜਿਸਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।
ਦੱਸ ਦਈਏ ਜਗਜੀਤ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਾਲੀਵੁੱਡ ਐਕਟਰ ਮਹੇਸ਼ ਮਾਂਜਰੇਕਰ ਇਸ ਫਿਲਮ ਨੂੰ ਲੀਡ ਕਰਨਗੇ। ਫ਼ਿਲਮ ਦੇ ਟਾਈਟਲ ਤੋਂ ਸੁਪਰਹਿੱਟ ਮੂਵੀ ਟੈਕਸੀ No 9211 ਫ਼ਿਲਮ ਦੀ ਯਾਦ ਆਉਂਦੀ ਹੈ। ਪਰ ਕਹਾਣੀ ਟੈਕਸੀ No 9211 ਤੋਂ ਕਿੰਨੀ ਵਖਰੀ ਹੋਏਗੀ, ਇਹ ਤਾਂ ਫ਼ਿਲਮ ਰਿਲੀਜ਼ ਹੋਣ ਤੇ ਹੀ ਪਤਾ ਲਗੇਗਾ। ਪਰ ਪੰਜਾਬੀ ਐਕਟਰ ਜਗਜੀਤ ਸੰਧੂ ਲਈ ਇਹ ਇੱਕ ਬਹੁਤ ਵੱਡਾ ਮੌਕਾ ਹੋਏਗਾ।
ਫ਼ਿਲਮ Taxi no.24 ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ। ਹਾਲ ਹੀ ‘ਚ ਨਿਰਮਾਤਾ ਸਵਿਰਾਜ ਸ਼ੈੱਟੀ ਨੇ ਆਪਣੇ ਬੈਨਰ ਪ੍ਰੋਡਕਸ਼ਨ ਦੀ ਪਹਿਲੀ ਫਿਲਮ 'ਟੈਕਸੀ ਨੰਬਰ 24' ਦਾ ਪੋਸਟਰ ਰਿਲੀਜ਼ ਕੀਤਾ। ਫ਼ਿਲਮ ‘ਚ ਮਹੇਸ਼ ਮਾਂਜਰੇਕਰ ਅਤੇ ਜਗਜੀਤ ਸੰਧੂ ਤੋਂ ਇਲਾਵਾ ਐਕਚਰਸ ਅਨੰਗਾਸ਼ਾ ਵਿਸ਼ਵਾਸ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏਗੀ।
ਫਿਲਮ ‘ਚ ਸਸਪੈਂਸ ਅਤੇ ਰੋਮਾਂਚ:
ਫਿਲਮ ਦਾ ਨਿਰਮਾਣ ਸੌਮਿਤਰਾ ਸਿੰਘ ਨੇ ਕੀਤਾ ਹੈ। ਟੈਕਸੀ ਨੰਬਰ 24 ਇੱਕ ਡਿਜੀਟਲ ਫਿਲਮ ਹੈ। ਇਹ ਫਿਲਮ ਸਮੀਰ ਨਾਂ ਦੇ ਇੱਕ ਕਮਜ਼ੋਰ ਨੌਜਵਾਨ ਦੀ ਕਹਾਣੀ ਹੈ, ਜਿਸਨੇ ਇੱਕ ਬਹੁਤ ਮੁਸ਼ਕਲ ਦਿਨ ਵੇਖਿਆ ਹੈ। ਉਹ ਡਰਾਈਵਰ ਲਾਲ ਬਹਾਦਰ ਦੀ ਟੈਕਸੀ ਵਿਚ ਸਵਾਰੀ ਕਰਦਾ ਹੈ। ਫਿਲਮ 'ਚ ਸਸਪੈਂਸ ਅਤੇ ਰੋਮਾਂਚ ਦੀਆਂ ਕ੍ਰਮਵਾਰ ਘਟਨਾਵਾਂ ਹਨ ਜੋ ਦਰਸ਼ਕਾਂ ਨੂੰ ਪਰਦੇ ਸਾਹਮਣੇ ਬਿਠਾਏ ਰੱਖਣ ਦੀ ਕੋਸ਼ਿਸ਼ ਕਰਨਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904