ਪੜਚੋਲ ਕਰੋ
Advertisement
ਸਰਕਾਰ ਦੇ ਪੱਖ 'ਚ ਟਵੀਟ ਕਰ ਫਸੇ ਅਕਸ਼ੈ, ਜੈਜ਼ੀ ਬੀ ਨੇ ਦਿੱਤਾ ਕਰਾਰਾ ਜਵਾਬ
ਬੁੱਧਵਾਰ ਨੂੰ ਕਿਸਾਨਾਂ ਦੇ ਹੱਕ 'ਚ ਨਿੱਤਰੇ ਇੰਟਰਨੈਸ਼ਨਲ ਸਟਾਰਸ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਜਿਸ 'ਚ ਇਨ੍ਹਾਂ ਨੇ ਸਰਕਾਰ ਦੇ ਹੱਕ ਦੀ ਗੱਲ ਕਰਦਿਆਂ ਪ੍ਰੋਪੋਗੰਡਾ 'ਚ ਨਾ ਫਸਣ ਦੀ ਸਲਾਹ ਦਿੱਤੀ।
ਚੰਡੀਗੜ੍ਹ: ਅੰਤਰਾਸ਼ਟਰੀ ਪੱਧਰ 'ਤੇ ਕਿਸਾਨਾਂ (Support Farmers) ਦੇ ਹੱਕ 'ਚ ਆਵਾਜ਼ ਉੱਠਣ ਮਗਰੋਂ ਬਾਲੀਵੁੱਡ ਨੇ ਕੌਮਾਂਤਰੀ ਹਸਤੀਆਂ ਨੂੰ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਕੱਲ੍ਹ ਤੋਂ ਸੋਸ਼ਲ ਮੀਡੀਆ (Social Media) 'ਤੇ ਕਲਾਕਾਰਾਂ ਦੀ ਟਵਿੱਟਰ ਵਾਰ ਜਾਰੀ ਹੈ। ਇਸ ਸਿਲਸਿਲੇ 'ਚ ਅਕਸ਼ੈ ਕੁਮਾਰ (Akshay Kumar) ਨੇ ਵੀ ਟਵੀਟ ਕੀਤਾ ਤੇ ਕਿਹਾ, "ਕਿਸਾਨ ਦੇਸ਼ ਦਾ ਬਹੁਤ ਅਹਿਮ ਹਿੱਸਾ ਹਨ। ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਇਹ ਨਜ਼ਰ ਵੀ ਆ ਰਿਹਾ ਹੈ। ਆਓ ਆਪਾਂ ਇੱਕ ਸੁਖਾਵੇਂ ਹੱਲ ਦਾ ਸਮਰਥਨ ਕਰੀਏ, ਵੰਡ ਪਾਉਣ ਵਾਲੀਆਂ ਗੱਲਾਂ ਵੱਲ ਧਿਆਨ ਨਾ ਦੇਈਏ।"
ਇਸ ਤੋਂ ਬਾਅਦ ਪੰਜਾਬੀ ਕਲਾਕਾਰ ਜੈਜ਼ੀ ਬੀ (Jazzy B) ਨੇ ਅਕਸ਼ੈ ਕੁਮਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਅਕਸ਼ੈ ਕੁਮਾਰ ਨੂੰ ਫੇਕ ਕਿੰਗ ਕਿਹਾ ਹੈ। ਅਕਸ਼ੈ ਕੁਮਾਰ ਦੇ ਟਵੀਟ 'ਤੇ ਜੈਜ਼ੀ ਬੀ ਨੇ ਟਿੱਪਣੀ ਕੀਤੀ ਤੇ ਲਿਖਿਆ,' ਵਾਹ ਜੀ ਵਾਹ, ਭਾਈ ਤੁਸੀਂ ਹੁਣ ਟਵੀਟ ਕਰ ਰਹੇ ਹੋ! ਕਿਸਾਨ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਸੀ, ਉਦੋਂ ਤਾਂ ਤੁਹਾਡੇ ਕੋਲੋਂ ਇੱਕ ਟਵੀਟ ਨਹੀਂ ਆਇਆ ਤੇ ਹੁਣ ਤੁਸੀਂ ਪ੍ਰੋਪਗੰਡਾ ਕਹਿ ਰਹੇ ਹੋ। ਓਹ, ਤੁਸੀਂ ਸਿੰਘ ਇਜ਼ ਕਿੰਗ ਨਹੀਂ ਹੋ ਸਕਦੇ ਕਿਉਂਕਿ ਅਸਲੀ ਸਿੰਘ ਤਾਂ ਧਰਨੇ 'ਤੇ ਬੈਠੇ ਹਨ! ਨਕਲੀ ਕਿੰਗ ਅਕਸ਼ੈ ਕੁਮਾਰ।" ਇਹ ਵੀ ਪੜ੍ਹੋ: Rain Update: ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਮੀਂਹ, ਮੌਸਮ ਵਿਭਾਗ ਦਾ ਅਲਰਟWaw Ji waw Bhaji huni tweet kar rahe ney ! 2 months kisan peaceful protest tey baithe see thuade kolo ik tweet ni hoia tey upro propoganda Das dey oh you ain’t Singh is king the real kings are sitting in protest! Fake king @akshaykumar https://t.co/3HhZ5EIhxG
— Jazzy B (@jazzyb) February 3, 2021
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement