ਪੜਚੋਲ ਕਰੋ
Rain Update: ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਮੀਂਹ, ਮੌਸਮ ਵਿਭਾਗ ਦਾ ਅਲਰਟ
ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਪੱਛਮੀ ਗੜਬੜੀ ਕਾਰਣ ਅਫ਼ਗ਼ਾਨਿਸਤਾਨ ਦੇ ਆਕਾਸ਼ ਉੱਤੇ ਚੱਕਰਵਾਤ ਦੀ ਸਥਿਤੀ ਬਣੀ ਹੋਈ ਹੈ; ਉਸ ਕਰ ਕੇ ਨਾ ਕੇਵਲ ਮੀਂਹ ਪਵੇਗਾ, ਸਗੋਂ ਅਗਲੇ 24 ਘੰਟਿਆਂ ਦੌਰਾਨ ਸੀਤ ਲਹਿਰ ਵਿੱਚ ਕੁਝ ਵਾਧਾ ਹੋਵੇਗਾ।
![Rain Update: ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਮੀਂਹ, ਮੌਸਮ ਵਿਭਾਗ ਦਾ ਅਲਰਟ Rains in Punjab, Chandigarh, Haryana and Delhi, Meteorological Department Alert Rain Update: ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਮੀਂਹ, ਮੌਸਮ ਵਿਭਾਗ ਦਾ ਅਲਰਟ](https://static.abplive.com/wp-content/uploads/sites/5/2021/01/08125243/Rain-in-delhi-Farmers.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਨਵੀਂ ਦਿੱਲੀ: ਬਦਲਦੇ ਮੌਸਮ ਨੇ ਸਭ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਸਮੁੱਚੇ ਉੱਤਰੀ ਭਾਰਤ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ (Dense Fog) ਪੈ ਰਹੀ ਹੈ। ਹੁਣ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਦਾ ਅਲਰਟ (Rain Alert) ਜਾਰੀ ਕੀਤਾ ਹੈ। ਮੌਸਮ ਬਾਰੇ ਤਾਜ਼ਾ ਅਪਡੇਟਸ ਮੁਤਾਬਕ ਇਸ ਵੇਲੇ ਦਿੱਲੀ ਦੇ ਕਈ ਇਲਾਕਿਆਂ ’ਚ ਮੀਂਹ ਪੈ ਰਿਹਾ ਹੈ। ਚੰਡੀਗੜ੍ਹ, ਮੁਹਾਲੀ ਤੇ ਰੋਪੜ ਦੇ ਕੁਝ ਇਲਾਕਿਆਂ ’ਚ ਅੱਜ ਸਵੇਰੇ ਹਲਕੀ ਵਰਖਾ ਹੋਈ। ਹੁਣ ਤੇਜ਼ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।
ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗਾਂ ਵਿੱਚ ਮੀਂਹ ਦੇ ਆਸਾਰ (Rain in Punjab-Haryana) ਪ੍ਰਗਟਾਏ ਜਾ ਰਹੇ ਹਨ। ਮੌਸਮ ਵਿਭਾਗ (Meteorological Department) ਨੇ ਗੜੇਮਾਰ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਂਹ ਤੋਂ ਬਾਅਦ ਪਾਰਾ ਇੱਕ ਵਾਰ ਫਿਰ ਡਿੱਗ ਸਕਦਾ ਹੈ। ਪਿਛਲੇ ਦਿਨਾਂ ਦੌਰਾਨ ਵਧ ਰਹੇ ਤਾਪਮਾਨ ਤੋਂ ਮੰਨਿਆ ਜਾ ਰਿਹਾ ਸੀ ਕਿ ਹੁਣ ਠੰਢ ਛੇਤੀ ਖ਼ਤਮ ਹੋ ਜਾਵੇਗੀ ਪਰ ਹੁਣ ਭਲਕੇ ਸ਼ੁੱਕਰਵਾਰ ਮਨਫੀ 5 ਫ਼ਰਵਰੀ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੈਪਟਨ ਤੇ ਕੇਜਰੀਵਾਲ ਵਿਚਾਲੇ ਵੀਡੀਓ 'ਤੇ ਖੜਕੀ, ਕਾਨੂੰਨੀ ਕਾਰਵਾਈ ਦੀ ਚੇਤਾਵਨੀ
ਉੱਧਰ ਜੰਮੂ ਤੇ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਲਗਾਤਾਰ ਸ਼ਿਮਲਾ, ਮਨਾਲੀ ਤੇ ਸ੍ਰੀਨਗਰ ਪੁੱਜਣਾ ਚਾਹ ਰਹੇ ਹਨ। ਮੌਸਮ ਵਿਭਾਗ ਅਨੁਸਾਰ ਹਲਕੀ ਗਰਜ ਨਾਲ ਦਿੱਲੀ, ਨੌਇਡਾ, ਗ਼ਾਜ਼ੀਆਬਾਦ, ਮੋਦੀਨਗਰ ਸਮੇਤ ਮੇਰਠ, ਹਾਪੁੜ, ਖਤੌਲੀ, ਬਿਜਨੌਰ, ਮੁਜ਼ੱਫ਼ਰਨਗਰ, ਗੰਨੌਰ, ਨੂੰਹ, ਸੋਹਾਣਾ ਖੇਤਰ ਵਿੱਚ ਮੀਂਹ ਪੈਂਦਾ ਰਹੇਗਾ।
ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਪੱਛਮੀ ਗੜਬੜੀ ਕਾਰਣ ਅਫ਼ਗ਼ਾਨਿਸਤਾਨ ਦੇ ਆਕਾਸ਼ ਉੱਤੇ ਚੱਕਰਵਾਤ ਦੀ ਸਥਿਤੀ ਬਣੀ ਹੋਈ ਹੈ; ਉਸ ਕਰ ਕੇ ਨਾ ਕੇਵਲ ਮੀਂਹ ਪਵੇਗਾ, ਸਗੋਂ ਅਗਲੇ 24 ਘੰਟਿਆਂ ਦੌਰਾਨ ਸੀਤ ਲਹਿਰ ਵਿੱਚ ਕੁਝ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਤੇ ਟਵੀਟ ਮਗਰੋਂ ਬੁਰੀ ਤਰ੍ਹਾਂ ਟ੍ਰੋਲ ਹੋਏ ਸੁਨੀਲ ਸ਼ੈਟੀ, ਅੱਗੋਂ ਇਹ ਦਿੱਤਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)