ਪੜਚੋਲ ਕਰੋ
(Source: ECI/ABP News)
ਸ੍ਰੀਦੇਵੀ ਦੀ ਧੀ ਨੇ ਕੀਤਾ ਖੁਲਾਸਾ- ਭੈਣ ਨੂੰ ਮਿਲੀ ਬਲਾਤਕਾਰ ਦੀ ਧਮਕੀ
![ਸ੍ਰੀਦੇਵੀ ਦੀ ਧੀ ਨੇ ਕੀਤਾ ਖੁਲਾਸਾ- ਭੈਣ ਨੂੰ ਮਿਲੀ ਬਲਾਤਕਾਰ ਦੀ ਧਮਕੀ janvi kapoor revealed dark side of social media where user threaten her sister to rape ਸ੍ਰੀਦੇਵੀ ਦੀ ਧੀ ਨੇ ਕੀਤਾ ਖੁਲਾਸਾ- ਭੈਣ ਨੂੰ ਮਿਲੀ ਬਲਾਤਕਾਰ ਦੀ ਧਮਕੀ](https://static.abplive.com/wp-content/uploads/sites/5/2018/11/28203830/Jhanvi-Kapoor-and-Arjun-Kapoor.jpg?impolicy=abp_cdn&imwidth=1200&height=675)
ਮੁੰਬਈ: ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਆਪਣੀ ਭੈਣ ਅੰਸ਼ੁਲਾ ਕਪੂਰ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਬਲਕਿ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।
ਪ੍ਰਿਅੰਕਾ ਚੋਪੜਾ ਨਾਲ #SocialForGood ਨਾਂਅ ਦੇ ਸਮਾਗਮ ਵਿੱਚ ਪਹੁੰਚੀ ਜਾਨ੍ਹਵੀ ਨੇ ਉਕਤ ਖੁਲਾਸਾ ਕੀਤਾ। ਜਾਨ੍ਹਵੀ ਨੇ ਕਿਹਾ ਕਿ ਸੋਸ਼ਲ ਮੀਡੀਆ ਟ੍ਰੋਲਿੰਗ ਤੋਂ ਉਹ ਕਈ ਵਾਰ ਬੇਹੱਦ ਪ੍ਰੇਸ਼ਾਨ ਹੋ ਜਾਂਦੀ ਹੈ। ਉਸ ਨੇ ਦੱਸਿਆ ਕਿ ਕਰਨ ਜੌਹਰ ਦੇ ਸ਼ੋਅ ਤੋਂ ਬਾਅਦ ਉਸ ਦੀ ਭੈਣ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੋਲ ਕੀਤਾ ਤੇ ਬਲਾਤਕਾਰ ਦੀਆਂ ਧਮਕੀਆਂ ਤਕ ਦਿੱਤੀਆਂ। ਇਹ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਹੈ।
ਦਰਅਸਲ, ਸੌਤੇਲੇ ਭੈਣ-ਭਰਾ ਜਾਨ੍ਹਵੀ ਕਪੂਰ ਅਤੇ ਅਰਜੁਨ ਕਪੂਰ ਨੇ ਕਰਨ ਦੇ ਸ਼ੋਅ ਵਿੱਚ ਇੱਕ ਖੇਡ ਜਿੱਤਣ ਲਈ ਆਪਣੀ ਭੈਣ ਅੰਸ਼ੁਲਾ ਕਪੂਰ ਨੂੰ ਫ਼ੋਨ ਕੀਤਾ ਤੇ ਅਰਜੁਨ ਨੇ ਅੰਸ਼ੁਲਾ ਨੂੰ ਜਾਨ੍ਹਵੀ ਦੀ ਗੱਲ ਮੰਨਣ ਲਈ ਚਤੁਰਾਈ ਵਰਤੀ। ਇਸ ਤੋਂ ਬਾਅਦ ਵੀਡੀਓ 'ਤੇ ਕਾਫੀ ਟ੍ਰੋਲਿੰਗ ਹੋਈ ਤੇ ਜਾਨ੍ਹਵੀ ਦੀ ਭੈਣ ਬਾਰੇ ਵੀ ਬੁਰਾ ਭਲਾ ਕਿਹਾ ਗਿਆ।Something I assumed was an absolute non issue on Koffee with Karan has escalated into @anshulakapoor being abused & I can’t be bothered by protocol anymore. F**k all those trolls who wish harm to my sister. I hope ur mom or sister never have to go thru what u have put us thru...
— Arjun Kapoor (@arjunk26) November 27, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)