(Source: ECI/ABP News)
ਮਾਣਹਾਨੀ ਕੇਸ: ਅਦਾਲਤ ਨੇ ਆਰਐਸਐਸ ਦੀ ਤੁਲਨਾ ਤਾਲਿਬਾਨ ਨਾਲ ਕਰਨ ਦੇ ਮਾਮਲੇ 'ਚ ਜਾਵੇਦ ਅਖ਼ਤਰ ਨੂੰ ਭੇਜਿਆ ਕਾਰਨ ਦੱਸੋ ਨੋਟਿਸ
ਮਹਾਰਾਸ਼ਟਰ ਦੀ ਇੱਕ ਠਾਣੇ ਅਦਾਲਤ ਨੇ ਜਾਵੇਦ ਅਖ਼ਤਰ ਨੂੰ ਨੋਟਿਸ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ, ਜਿਸਦਾ ਜਵਾਬ 12 ਨਵੰਬਰ ਤੱਕ ਮੰਗਿਆ ਗਿਆ ਹੈ।
![ਮਾਣਹਾਨੀ ਕੇਸ: ਅਦਾਲਤ ਨੇ ਆਰਐਸਐਸ ਦੀ ਤੁਲਨਾ ਤਾਲਿਬਾਨ ਨਾਲ ਕਰਨ ਦੇ ਮਾਮਲੇ 'ਚ ਜਾਵੇਦ ਅਖ਼ਤਰ ਨੂੰ ਭੇਜਿਆ ਕਾਰਨ ਦੱਸੋ ਨੋਟਿਸ Javed Akhtar receives notice on suit over RSS-Taliban remarks ਮਾਣਹਾਨੀ ਕੇਸ: ਅਦਾਲਤ ਨੇ ਆਰਐਸਐਸ ਦੀ ਤੁਲਨਾ ਤਾਲਿਬਾਨ ਨਾਲ ਕਰਨ ਦੇ ਮਾਮਲੇ 'ਚ ਜਾਵੇਦ ਅਖ਼ਤਰ ਨੂੰ ਭੇਜਿਆ ਕਾਰਨ ਦੱਸੋ ਨੋਟਿਸ](https://feeds.abplive.com/onecms/images/uploaded-images/2021/09/05/f530b7f72570ea30948d838aa134239a_original.jpg?impolicy=abp_cdn&imwidth=1200&height=675)
ਠਾਣੇ: ਮਸ਼ਹੂਰ ਬਾਲੀਵੁੱਡ ਗੀਤਕਾਰ ਜਾਵੇਦ ਅਖ਼ਤਰ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਤਾਲਿਬਾਨ ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਇਕੋ ਜਿਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ। ਹੁਣ ਮਹਾਰਾਸ਼ਟਰ ਦੀ ਇੱਕ ਠਾਣੇ ਅਦਾਲਤ ਨੇ ਜਾਵੇਦ ਅਖ਼ਤਰ ਨੂੰ ਸੋਮਵਾਰ ਨੂੰ ਉਨ੍ਹਾਂ ਦੇ ਖਿਲਾਫ ਦਾਇਰ ਮਾਣਹਾਨੀ ਦੇ ਮੁਕੱਦਮੇ 'ਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ।
12 ਨਵੰਬਰ ਤੱਕ ਜਵਾਬ ਮੰਗਿਆ
ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਅਤੇ ਸੰਯੁਕਤ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ 'ਚ ਆਰਐਸਐਸ ਵਰਕਰ ਵਿਵੇਕ ਚੰਪਨੇਰਕਰ ਨੇ ਅਖ਼ਤਰ ਤੋਂ ਮੁਆਵਜ਼ੇ ਵਜੋਂ 1 ਰੁਪਏ ਦੀ ਮੰਗ ਕਰਨ ਵਾਲਾ ਮੁਕੱਦਮਾ ਦਾਇਰ ਕੀਤਾ ਹੈ। ਅਦਾਲਤ ਨੇ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ, ਜਿਸ ਦਾ ਜਵਾਬ 12 ਨਵੰਬਰ ਤੱਕ ਮੰਗਿਆ ਗਿਆ ਹੈ। 76 ਸਾਲਾ ਕਵੀ, ਗੀਤਕਾਰ, ਪਟਕਥਾ ਲੇਖਕ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਆਰਐਸਐਸ ਦਾ ਨਾਂ ਲਏ ਬਗੈਰ ਕਿਹਾ ਸੀ, 'ਤਾਲਿਬਾਨ ਇੱਕ ਇਸਲਾਮਿਕ ਦੇਸ਼ ਚਾਹੁੰਦਾ ਹੈ। ਇਹ ਲੋਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।"
ਵਕੀਲ ਨੇ ਜਾਵੇਦ ਅਖ਼ਤਰ ਨੂੰ ਭੇਜਿਆ ਕਾਨੂੰਨੀ ਨੋਟਿਸ
ਸ਼ਹਿਰ ਦੇ ਇੱਕ ਵਕੀਲ ਨੇ ਅਖ਼ਤਰ ਨੂੰ ਆਰਐਸਐਸ ਦੇ ਵਿਰੁੱਧ ਕਥਿਤ "ਗਲਤ ਅਤੇ ਅਪਮਾਨਜਨਕ" ਟਿੱਪਣੀਆਂ ਲਈ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ ਉਸਨੂੰ ਇਸਦੇ ਲਈ ਮੁਆਫੀ ਮੰਗਣ ਲਈ ਕਿਹਾ ਸੀ।
ਵਕੀਲ ਸੰਤੋਸ਼ ਦੂਬੇ ਨੇ ਇਹ ਵੀ ਕਿਹਾ ਕਿ ਜੇ ਗੀਤਕਾਰ 'ਬਿਨਾਂ ਸ਼ਰਤ ਲਿਖਤੀ ਮੁਆਫ਼ੀ' ਨਹੀਂ ਮੰਗਦਾ ਅਤੇ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਆਪਣੇ ਸਾਰੇ ਬਿਆਨ ਵਾਪਸ ਨਹੀਂ ਲੈਂਦਾ, ਤਾਂ ਉਹ ਅਖ਼ਤਰ ਤੋਂ 100 ਕਰੋੜ ਰੁਪਏ ਦਾ ਮੁਆਵਜ਼ਾ ਵੀ ਮੰਗੇਗਾ। ਇੱਕ ਅਪਰਾਧਿਕ ਕੇਸ ਵੀ ਦਾਇਰ ਕਰੇਗਾ।
ਵਕੀਲ ਨੇ ਨੋਟਿਸ ਵਿੱਚ ਦਾਅਵਾ ਕੀਤਾ ਸੀ ਕਿ ਅਜਿਹੇ ਬਿਆਨ ਦੇ ਕੇ ਜਾਵੇਦ ਅਖ਼ਤਰ ਨੇ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਣਹਾਨੀ) ਅਤੇ 500 (ਮਾਣਹਾਨੀ ਦੀ ਸਜ਼ਾ) ਦੇ ਤਹਿਤ ਅਪਰਾਧ ਕੀਤਾ ਹੈ।
ਇਹ ਵੀ ਪੜ੍ਹੋ: France President: ਥੱਪੜ ਤੋਂ ਬਾਅਦ ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਸੁੱਟਿਆ ਗਿਆ ਅੰਡਾ, ਵੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)