(Source: ECI/ABP News)
Jennifer Winget Corona: ਕੋਰੋਨਾ ਪੌਜ਼ੇਟਿਵ ਹੋਈ Jennifer Winget ਨੇ ਸ਼ੇਅਰ ਕੀਤਾ ਪੋਸਟ, ਜਾਣੋ ਕੀ ਕਿਹਾ
ਟੀਵੀ ਕਵੀਨ ਜੈਨੀਫਰ ਵਿੰਗੇਟ ਨੇ ਬੇਹਾਦ, ਦਿਲ ਮਿਲ ਗਏ ਅਤੇ ਬੇਪਨਾਹ ਵਰਗੇ ਸ਼ੋਅ ਵਿਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਹੁਣ ਉਸ ਨੇ ਖੁਦ ਨੂੰ ਕੋਵਿਡ-19 ਪੌਜ਼ੇਟਿਵ ਦੀ ਪੁਸ਼ਟੀ ਕੀਤੀ ਹੈ।
![Jennifer Winget Corona: ਕੋਰੋਨਾ ਪੌਜ਼ੇਟਿਵ ਹੋਈ Jennifer Winget ਨੇ ਸ਼ੇਅਰ ਕੀਤਾ ਪੋਸਟ, ਜਾਣੋ ਕੀ ਕਿਹਾ Jennifer Winget Tests COVID-19 Positive Share Message on Instagram Jennifer Winget Corona: ਕੋਰੋਨਾ ਪੌਜ਼ੇਟਿਵ ਹੋਈ Jennifer Winget ਨੇ ਸ਼ੇਅਰ ਕੀਤਾ ਪੋਸਟ, ਜਾਣੋ ਕੀ ਕਿਹਾ](https://feeds.abplive.com/onecms/images/uploaded-images/2021/07/22/eaa574158626ef4c4676bed444639590_original.jpg?impolicy=abp_cdn&imwidth=1200&height=675)
ਮੁੰਬਈ: ਟੀਵੀ ਕਵੀਨ ਜੈਨੀਫਰ ਵਿੰਗੇਟ ਨੇ ਬੇਹਾਦ, ਦਿਲ ਮਿਲ ਗਏ ਅਤੇ ਬੇਪਨਾਹ ਵਰਗੇ ਸ਼ੋਅ ਵਿਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਹੁਣ ਉਸ ਨੇ ਖੁਦ ਨੂੰ ਕੋਵਿਡ-19 ਪੌਜ਼ੇਟਿਵ ਦੀ ਪੁਸ਼ਟੀ ਕੀਤੀ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਕਟਰਸ ਨੇ ਇੰਸਟਾਗ੍ਰਾਮ 'ਤੇ ਆਪਣੇ ਬਾਰੇ ਖੁਲਾਸਾ ਕੀਤਾ ਹੈ। ਉਸਨੇ ਲਿਖਿਆ: "ਡਾਊਨ ਪਰ ਆਊਟ ਨਹੀਂ ... ਹਾਂ ਇਹ ਸੱਚ ਹੈ! ਕੋਰੋਨਾ ਨੇ ਦਸਤੱਕ ਦਿੱਤੀ ਅਤੇ ਮੈਨੂੰ ਜਕੜ ਲਿਆ... ਪਰ ਪਤਾ ਹੈ ਕਿ ਮੈਂ ਆਈਸੋਲੇਟ ਹਾਂ ਅਤੇ ਬਿਲਕੁਲ ਠੀਕ ਮਹਿਸੂਸ ਕਰ ਰਹੀ ਹਾਂ। ਇਸ ਲਈ ਚਿੰਤਾ ਨਾ ਕਰੋ!"
ਦੱਸ ਦਈਏ ਕਿ ਜੈਨੀਫਰ ਵਿਗੇਂਟ ਆਪਣੇ ਵੈੱਬ ਸ਼ੋਅ 'CODE M' ਦੇ ਦੂਸਰੇ ਸੀਜ਼ਨ season ਦਾ ਸ਼ੂਟ ਸ਼ੁਰੂ ਕਰਨ ਵਾਲੀ ਸੀ। ਪਰ ਉਸ ਤੋਂ ਪਹਿਲਾ ਜੈਨੀਫਰ ਨੇ ਆਪਣਾ ਕੋਵਿਡ ਟੈਸਟ ਕਰਵਾਇਆ. ਕਿਉਂਕਿ ਸ਼ੂਟਿੰਗ ਦੀਆਂ Sop's ਮੁਤਾਕਬ ਕਿਸੀ ਵੀ ਕਲਾਕਾਰ ਨੂੰ ਪਹਿਲਾ ਆਪਣਾ ਟੈਸਟ ਕਰਾਉਣਾ ਜ਼ਰੂਰੀ ਹੈ, ਤਾਂ ਜੋ ਸ਼ੂਟ 'ਚ ਕੋਈ ਰੁਕਾਵਟ ਨਾ ਆਵੇ।
ਜੈਨੀਫਰ ਵਿਗੇਂਟ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਹ ਸ਼ੂਟਿੰਗ ਦਾ ਹਿੱਸਾ ਨਹੀਂ ਬਣ ਸਕਦੀ। ਮੇਕਰਸ ਨੂੰ ਸੀਰੀਜ਼ ਦਾ ਸ਼ੂਟ ਥੋੜਾ ਮੁਲਤਵੀ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਸ਼ੋਅ 'ਚ ਜੇਨੀਫਰ ਨੇ ਮੇਜਰ ਮਹਿਕਾ ਮਿਹਰਾ ਦਾ ਰੋਲ ਪਲੇਅ ਕੀਤਾ ਸੀ। ਜਿਸ ਨੂੰ ਫੈਨਸ ਨੇ ਖੂਬ ਪਸੰਦ ਕੀਤਾ ਸੀ। 'ਕੋਡ ਐਮ' ਨੂੰ ਏਕਤਾ ਕਪੂਰ ਪ੍ਰੋਡਿਊਸ ਕਰ ਰਹੀ ਹੈ। ਅਤੇ ਇਸ ਨੂੰ ALT balaji ਅਤੇ ZEE5 'ਤੇ ਰਿਲੀਜ਼ ਕੀਤਾ ਜਾਵੇਗਾ।
ਕੋਰੋਨਾਵਾਇਰਸ ਦੀ ਮਾਰ ਬਾਲੀਵੁੱਡ ਇੰਡਸਟਰੀ 'ਚ ਖਾਸੀ ਪਈ ਹੈ। ਕਈ ਕਲਾਕਾਰ ਕੋਰੋਨਾ ਦੀ ਚਪੇਟ 'ਚ ਆ ਚੁਕੇ ਹਨ।. ਦੂਸਰਾ ਫ਼ਿਲਮ, ਸੀਰਿਅਲ ਤੇ ਪੂਰੀ ਇੰਡਸਟਰੀ ਨੂੰ ਇਸ ਬਿਮਾਰੀ ਕਾਰਨ ਕਾਫੀ ਘਾਟਾ ਪਿਆ ਹੈ। ਕਾਫੀ ਸਮੇ ਬਾਅਦ ਸ਼ੂਟਿੰਗ ਦਾ ਸਿਲਸਿਲਾ ਦੁਬਾਰਾ ਟ੍ਰੈਕ 'ਤੇ ਆਇਆ ਹੈ, ਹੁਣ ਉਮੀਦ ਹੈ ਕਿ ਕੋਰੋਨਾ ਬਾਲੀਵੁੱਡ ਨੂੰ ਹੋਰ ਨੁਕਸਾਨ ਨਹੀਂ ਪਹੁੰਚਾਏਗਾ। ਬਾਕੀ ਹਦਾਇਤਾਂ ਦਾ ਪਾਲਣ ਕਰਨਾ ਸਖਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਸੂਬਾ ਪ੍ਰਧਾਨ ਬਨਣ ਮਗਰੋਂ ਸਿੱਧੂ ਕਿਸਾਨਾਂ ਦੇ ਨਿਸ਼ਾਨੇ 'ਤੇ, ਭਿੱਖੀਵਿੰਡ 'ਚ ਕਿਸਾਨ ਜਥੇਬੰਦੀਆਂ ਨੇ ਕੀਤਾ ਭਾਰੀ ਵਿਰੋਧ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)