9 ਸਾਲ ਤਕ ਸੀਰੀਅਸ ਰਿਲੇਸ਼ਨ 'ਚ ਰਹੇ John Abraham ਤੇ Bipasha Basu, ਪਰ ਇਸ ਕਾਰਨ ਨਹੀਂ ਹੋ ਸਕਿਆ ਵਿਆਹ!
ਸਾਲ 2003 'ਚ ਫ਼ਿਲਮ 'ਜਿਸਮ' ਦੀ ਸ਼ੂਟਿੰਗ ਦੌਰਾਨ ਬਿਪਾਸ਼ਾ ਅਤੇ ਜੌਨ ਵਿਚਾਲੇ ਨੇੜਤਾ ਵੱਧ ਗਈ ਸੀ। ਦੱਸ ਦੇਈਏ ਕਿ ਕੁਝ ਸਾਲਾਂ ਤੱਕ ਸਭ ਕੁਝ ਠੀਕ ਚੱਲਿਆ। ਜਾਨ ਅਤੇ ਬਿਪਾਸ਼ਾ ਨੇ ਕੁਝ ਫ਼ਿਲਮਾਂ 'ਚ ਇਕੱਠੇ ਕੰਮ ਵੀ ਕੀਤਾ।
John Abraham Bipasha Basu Break Up: ਬਿਪਾਸ਼ਾ ਬਾਸੂ (Bipasha Basu) ਮਾਂ ਬਣਨ ਵਾਲੀ ਹੈ। ਬਿਪਾਸ਼ਾ ਨੇ ਕੁੱਝ ਸਮਾਂ ਪਹਿਲਾਂ ਹੀ ਬੇਬੀ ਬੰਪ ਪਲਾਂਟ ਕਰਦੇ ਹੋਏ ਇਕ ਫ਼ੋਟੋਸ਼ੂਟ ਕਰਵਾਇਆ ਸੀ, ਜੋ ਕਾਫ਼ੀ ਵਾਇਰਲ ਹੋਇਆ ਸੀ। ਦੱਸ ਦੇਈਏ ਕਿ ਬਿਪਾਸ਼ਾ ਦੀ ਜ਼ਿੰਦਗੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ ਹੈ। ਜਿੱਥੇ ਬਿਪਾਸ਼ਾ ਨੇ ਫ਼ਿਲਮਾਂ 'ਚ ਵੱਖਰੀ ਪਛਾਣ ਬਣਾਈ, ਉੱਥੇ ਹੀ ਬਿਪਾਸ਼ਾ ਲਈ ਨਿੱਜੀ ਜ਼ਿੰਦਗੀ ਦਾ ਸ਼ੁਰੂਆਤੀ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਦਰਅਸਲ ਬਿਪਾਸ਼ਾ ਇੱਕ ਸਮੇਂ ਮਸ਼ਹੂਰ ਅਦਾਕਾਰ ਜੌਨ ਅਬ੍ਰਾਹਮ (John Abraham) ਨਾਲ ਸੀਰੀਅਸ ਰਿਲਸ਼ੇਨ 'ਚ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬਿਪਾਸ਼ਾ ਅਤੇ ਜੌਨ ਲਗਭਗ 9 ਸਾਲ ਤਕ ਰਿਲੇਸ਼ਨਸ਼ਿਪ 'ਚ ਸਨ। ਦੋਵੇਂ ਲਿਵ-ਇਨ 'ਚ ਰਹਿੰਦੇ ਸਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਹੋਇਆ ਸੀ।
ਸਾਲ 2003 'ਚ ਫ਼ਿਲਮ 'ਜਿਸਮ' ਦੀ ਸ਼ੂਟਿੰਗ ਦੌਰਾਨ ਬਿਪਾਸ਼ਾ ਅਤੇ ਜੌਨ ਵਿਚਾਲੇ ਨੇੜਤਾ ਵੱਧ ਗਈ ਸੀ। ਦੱਸ ਦੇਈਏ ਕਿ ਕੁਝ ਸਾਲਾਂ ਤੱਕ ਸਭ ਕੁਝ ਠੀਕ ਚੱਲਿਆ। ਜਾਨ ਅਤੇ ਬਿਪਾਸ਼ਾ ਨੇ ਕੁਝ ਫ਼ਿਲਮਾਂ 'ਚ ਇਕੱਠੇ ਕੰਮ ਵੀ ਕੀਤਾ।
ਇੱਥੋਂ ਤੱਕ ਕਿ ਇਨ੍ਹਾਂ ਦੀ ਜੋੜੀ ਨਾ ਸਿਰਫ਼ ਵੱਡੇ ਪਰਦੇ 'ਤੇ ਸੁਪਰਹਿੱਟ ਰਹੀ, ਸਗੋਂ ਲੋਕ ਇਸ ਗੱਲ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿ ਇਹ ਦੋਵੇਂ ਕਦੋਂ ਵਿਆਹ ਕਰਨਗੇ? ਹਾਲਾਂਕਿ, ਇਸ ਦੌਰਾਨ ਜਦੋਂ ਹਰ ਕੋਈ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੌਨ ਅਤੇ ਬਿਪਾਸ਼ਾ ਨੇ ਬ੍ਰੇਕਅੱਪ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਜੌਨ ਅਤੇ ਬਿਪਾਸ਼ਾ ਦਾ ਬ੍ਰੇਕਅੱਪ ਕਿਉਂ ਹੋਇਆ? ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਪਰ ਜੇਕਰ ਖ਼ਬਰਾਂ ਦੀ ਮੰਨੀਏ ਤਾਂ ਬਿਪਾਸ਼ਾ ਚਾਹੁੰਦੀ ਸੀ ਕਿ ਉਹ ਅਤੇ ਜੌਨ ਵਿਆਹ ਕਰ ਲੈਣ, ਪਰ ਬਿਪਾਸ਼ਾ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਜੌਨ ਵਿਆਹ ਨੂੰ ਲੈ ਕੇ ਗੰਭੀਰ ਨਹੀਂ ਸਨ। ਇਸ ਨੂੰ ਵੀ ਉਨ੍ਹਾਂ ਦੇ ਬ੍ਰੇਕਅੱਪ ਦਾ ਵੱਡਾ ਕਾਰਨ ਮੰਨਿਆ ਗਿਆ ਸੀ।
ਦੱਸਣਯੋਗ ਹੈ ਕਿ ਬਿਪਾਸ਼ਾ ਅਤੇ ਅਦਾਕਾਰ ਕਰਨ ਸਿੰਘ ਗਰੋਵਰ ਦਾ ਵਿਆਹ 30 ਅਪ੍ਰੈਲ 2016 ਨੂੰ ਹੋਇਆ ਸੀ। ਦੋਵਾਂ ਦੀ ਮੁਲਾਕਾਤ ਅਲੋਨ ਫਿਲਮ ਦੇ ਸੈੱਟ 'ਤੇ ਹੋਈ ਸੀ ਅਤੇ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਵਿਆਹ ਕਰਵਾ ਲਿਆ ਸੀ।