ਮੁੰਬਈ: ‘ਬਾਰਡਰ’ ਤੇ ‘ਐਲਓਸੀ’ ਵਰਗੀਆਂ ਫ਼ਿਲਮ ਦੇਣ ਵਾਲੇ ਜੇਪੀ ਦੱਤਾ ਦੀ ਅਗਲੀ ਵਾਰ ਫ਼ਿਲਮ ‘ਪਲਟਨ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ‘ਚ ‘ਐਲਓਸੀ’ ਅਤੇ ‘ਬਾਰਡਰ’ ਫ਼ਿਲਮਾਂ ਦਾ ਵੀ ਜ਼ਿਕਰ ਹੋਇਆ ਹੈ। ਦੱਤਾ ਜੰਗੀ ਫ਼ਿਲਮਾਂ ਲਈ ਜਾਣੇ ਜਾਦੇ ਹਨ ਅਤੇ ਇਸ ਫ਼ਿਲਮ ਲਈ ਵੀ ਉਹ ਕਾਫੀ ਪਹਿਲਾਂ ਤੋਂ ਹੀ ਚਰਚਾ ‘ਚ ਰਹੇ ਹਨ।



‘ਪਲਟਨ’ ‘ਚ ਕਈਂ ਜਵਾਨ ਬਰਫ ਦੇ ਪਹਾੜਾਂ ਵੱਲ ਜਾਂਦੇ ਦਿਖ ਰਹੇ ਹਨ ਤੇ ਟੀਜ਼ਰ ਦੇ ਬੈਕਗ੍ਰਾਉਂਡ ‘ਚ ‘ਵੰਦੇ ਮਾਤਰਮ’ ਗਾਣਾ ਸੁਣ ਰਿਹਾ ਹੈ। ਫ਼ਿਲਮ ਦਾ ਪੋਸਟਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਜਿਸ ‘ਚ ਕਈਂ ਜਵਾਨਾਂ ਨੇ ਬੰਦੂਕ ਫੜੀ ਹੋਈ ਸੀ। ਜੇਪੀ ਦੀ ਇਹ ਫ਼ਿਲਮ 1967 ‘ਚ ਭਾਰਤ-ਚੀਨ ਦੀ ਲੜਾਈ ‘ਤੇ ਅਧਾਰਿਤ ਹੈ। ਫ਼ਿਲਮ ਦਾ ਟੀਜ਼ਰ ਤਰਨ ਆਦਰਸ਼ ਨੇ ਹਾਲ ਹੀ `ਚ ਟਵੀਟ ਕੀਤਾ ਹੈ।

[embed]https://twitter.com/taran_adarsh/status/1015482441224499200[/embed]

ਬੀਤੇ ਕੁਝ ਸਮਾਂ ਪਹਿਲਾਂ ਡੋਕਲਾਮ ਦਾ ਕਾਫੀ ਵਿਵਾਦ ਹੋਇਆ ਸੀ ਜਿਸ ‘ਚ ਚੀਨ-ਭਾਰਤ ਦੀ ਫ਼ੌਜ ਦੇ ਆਹਮੋ-ਸਾਹਮਣੇ ਆਉਣ ਦੀ ਕਾਫੀ ਚਰਚਾ ਹੋਈ ਸੀ। ਜੇਪੀ ਦੱਤਾ ਦਾ ਫ਼ਿਲਮ ‘ਚ ਚਾਈਨਾ ਐਂਗਲ ਫ਼ਿਲਮ ਨੂੰ ਕਾਫੀ ਲਾਭ ਦੇ ਸਕਦਾ ਹੈ। ਫ਼ਿਲਮ ‘ਚ ਕਾਫੀ ਸਟਾਰਸ ਨਜ਼ਰ ਆਉਣਗੇ।



ਮਲਟੀਸਟਾਰਰ ਫ਼ਿਲਮ ‘ਪਲਟਨ’ ‘ਚ ਸੁਨੀਲ ਸ਼ੈੱਟੀ, ਜੈਕੀ ਸ਼ਰਾਫ, ਅਰਜੁਨ ਰਾਮਪਾਲ, ਗੁਰਮੀਤ ਚੌਧਰੀ, ਹਰਸ਼ਵਰਧਨ ਰਹਾਨੇ, ਸਿਧਾਰਥ ਕਪੂਰ, ਅਤੇ ਲਵ ਸਿਨ੍ਹਾ ਵਰਗੇ ਸਟਾਰਸ ਦੇ ਨਾਲ-ਨਾਲ ਦੀਪਿਕਾ ਕਕੱੜ ਵੀ ਨਜ਼ਰ ਆਵੇਗੀ। ਦੀਪਿਕਾ ਇਸ ਫ਼ਿਲਮ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਫ਼ਿਲਮ 7 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ, ਜਿਸ ‘ਚ ਈਸ਼ਾ ਗੁਪਤਾ ਵੀ ਨਜ਼ਰ ਆਵੇਗੀ।