ਮੁੰਬਈ: ਜਾਨ੍ਹਵੀ ਅਤੇ ਇਸ਼ਾਨ ਦੀ ਫ਼ਿਲਮ ‘ਧੜਕ’ 20 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਮੇਕਰਸ ਇੱਕ-ਇੱਕ ਕਰਕੇ ਫ਼ਿਲਮ ਦੇ ਗਾਣੇ ਰਿਲੀਜ਼ ਕਰ ਰਹੇ ਹਨ। ਹਾਲ ਹੀ ‘ਚ ਫ਼ਿਲਮ ਦਾ ਇੱਕ ਹੋਰ ਰੋਮਾਂਟਿਕ ਗਾਣਾ ਰਿਲੀਜ਼ ਕੀਤਾ ਗਿਆ ਹੈ। ਜਿਸ ‘ਚ ਜਾਨ੍ਹਵੀ-ਇਸ਼ਾਨ ਦਾ ਪਿਆਰ ਬੜੇ ਹੀ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ। ਫ਼ਿਲਮ ਦੀ ਡਾਇਰੈਕਸ਼ਨ ਸੁਸ਼ਾਂਤ ਖੈਤਾਨ ਨੇ ਕੀਤੀ ਹੈ।

‘ਪਹਿਲੀ ਬਾਰ’ ਗਾਣੇ ਦੀ ਗੱਲ ਕਰੀਏ ਤਾਂ ਇਸ ਨੂੰ ਲਿਖਿਆ ਹੈ ਅਮਿਤਾਭ ਭੱਟਾਚਾਰਿਆ ਨੇ ਜਦ ਕਿ ਇਸ ਨੂੰ ਮਿਊਜ਼ਿਕ ਦਿੱਤਾ ਹੈ ਅਜੇ ਅਤੁਲ ਨੇ। ਗਾਣੇ ਨੂੰ ਆਵਾਜ਼ ਦਿੱਤੀ ਹੈ ਅਤੁਲ ਗੋਗਾਵਲੇ ਨੇ। ਹੁਣ ਤਕ ਰਿਲੀਜ਼ ਹੋਏ ਫ਼ਿਲਮ ਦੇ ਗਾਣੇ ਕਾਫੀ ਸਕੂਨ ਦੇਣ ਵਾਲੇ ਨੇ। ਗਾਣੇ ਦੇ ਬੋਲ ਸੁਣਕੇ ਤੇ ਜਾਨ੍ਹਵੀ-ਇਸ਼ਾਨ ਨੂੰ ਦੇਖ ਤੁਹਾਨੂੰ ਵੀ ਪਹਿਲੇ ਪਿਆਰ ਦੀ ਯਾਦ ਆ ਹੀ ਜਾਵੇਗੀ।



‘ਧੜਕ’ ਮਰਾਠੀ ਫ਼ਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਹੈ। ਪਰ ਇਸ ਨੂੰ ਕੁਝ ਵੱਖਰੇ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ। ਫ਼ਿਲਮ ‘ਚ ਬੈਕਗ੍ਰਾਉਂਡ ਮਹਾਰਾਸ਼ਟਰ ਨਹੀਂ ਸਗੋਂ ਰਾਜਸਥਾਨ ਨੂੰ ਲਿਆ ਗਿਆ ਹੈ। ਜਾਨ੍ਹਵੀ ਇਸ ਫ਼ਿਲਮ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ ਜਦੋਂ ਕਿ ਈਸ਼ਾਨ ਇਸ ਤੋਂ ਪਹਿਲਾਂ ਵੀ ਇੱਕ ਫ਼ਿਲਮ ਕਰ ਚੁੱਕੇ ਹਨ।