ਮੁੰਬਈ: ‘ਸੰਜੂ’ ਦੀ ਬਾਕਸ-ਆਫਿਸ ‘ਤੇ ਕਮਾਈ ਦਾ ਸਫ਼ਰ ਹਾਲੇ ਵੀ ਜਾਰੀ ਹੈ। ਫ਼ਿਲਮ ਨੇ 7 ਦਿਨਾਂ ‘ਚ 202 ਕਰੋੜ ਦੀ ਕਮਾਈ ਕਰ ਲਈ ਹੈ। ਫ਼ਿਲਮ ਰਣਬੀਰ ਕਪੂਰ ਲਈ ਮਾਈਲਸਟੋਨ ਫ਼ਿਲਮ ਸਾਬਤ ਹੋਈ ਹੈ। ‘ਸੰਜੂ’ ‘ਚ ਬਾਲੀਵੁੱਡ ਐਕਟਰ ਸੰਜੇ ਦੱਤ ਦੀ ਜ਼ਿੰਦਗੀ ਦਿਖਾਈ ਗਈ ਹੈ। ਫ਼ਿਲਮ ਬਾਕਸ-ਆਫਿਸ ‘ਤੇ ਕਮਾਲ ਦਾ ਬਿਜ਼ਨਸ ਕਰ ਰਹੀ ਹੈ ਜਿਸ ਨੂੰ ਦੇਖਦੇ ਹੋਏ ਫ਼ਿਲਮ ਨਿਰਮਾਤਾਵਾਂ ਨੇ ਇਸ ਦੀ ਇੱਕ ਮੇਕਿੰਗ ਰਿਲੀਜ਼ ਕੀਤੀ ਹੈ ਜਿਸ ‘ਚ ਫ਼ਿਲਮ ਦੀ ਸ਼ੁਰੂ ਤੋਂ ਲੈ ਕੇ ਅੰਤ ਤਕ ਦਾ ਸਫ਼ਰ ਦਿਖਾਇਆ ਗਿਆ ਹੈ।

[embed]

ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰਣਬੀਰ ਨੂੰ ਸੰਜੇ ਦੀ ਦਿੱਖ ਦੇਣ ਲਈ ਕਿੰਨੇ ਲੁਕਸ ਟੈਸਟ ਕੀਤੇ ਗਏ ਅਤੇ ਜਦੋਂ ਮੇਕਅੱਪ ਟੀਮ ਨੇ ਰਣਬੀਰ ਨੂੰ ਸੰਜੇ ਦੀ ਲੁੱਕ ਦੇ ਦਿੱਤੀ ਤਾਂ ਗੱਲ ਆਈ ਰਣਬੀਰ ਨੂੰ ਸੰਜੂ ਦੀ 18 ਸਾਲ ਤੋਂ 56 ਸਲਾ ਤਕ ਦੀ ਲੁੱਕਸ ਨੂੰ ਮੈਚ ਕਰਨਾ।



ਇਸ ਫ਼ਿਲਮ ਲਈ ਰਣਬੀਰ ਨੇ ਜਿੰਮ ‘ਚ ਵੀ ਖ਼ੂਬ ਪਸੀਨਾ ਵਹਾਇਆ ਹੈ। ਸਕਰੀਨ ‘ਤੇ ਰਣਬੀਰ ਨੂੰ ਸੰਜੇ ਦੱਤ ਦੇ ਵਾਂਗ ਦਿੱਸਣ ਲਈ ਆਪਣਾ ਕਾਫੀ ਵੇਟ ਵਧਾਉਣਾ ਵੀ ਪਿਆ। ਰਣਬੀਰ ਲਈ ਫ਼ਿਲਮ ‘ਚ ਸਭ ਤੋਂ ਔਖਾ ਸੀਨ ਸੰਜੇ ਦੱਤ ਦੀ ਜੇਲ੍ਹ ਚੋਂ ਰਿਹਾਈ ਵਾਲਾ ਪਾਰਟ ਸੀ।



ਰਣਬੀਰ ਨੇ ਫ਼ਿਲਮ ਲਈ ਜਿੰਨੀ ਮਿਹਨਤ ਕੀਤੀ ਸੀ ਉਸ ਦਾ ਫਲ ਰਣਬੀਰ ਨੂੰ ਫ਼ਿਲਮ ਰਿਲੀਜ਼ ਤੋਂ ਬਾਅਦ ਮਿਲ ਹੀ ਗਿਆ। ਫ਼ਿਲਮ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ ਸਗੋਂ ਫ਼ਿਲਮ ਮੇਕਰਸ ਨੂੰ ਵੀ ਰਣਬੀਰ ਨੇ ਖ਼ੂਬ ਇੰਪ੍ਰੈਸ ਕੀਤਾ। ਜਦਕਿ ਵਿਧੂ ਨੇ ਇੱਕ ਗੱਲ ਖ਼ੁਦ ਕਹੀ ਸੀ ਕਿ ਉਹ ਫ਼ਿਲਮ ‘ਚ ਰਣਬੀਰ ਦੀ ਕਾਸਟਿੰਗ ‘ਤੇ ਖੁਸ਼ ਨਹੀਂ ਸੀ, ਪਰ ਹੁਣ ਉਹ ਕਹੀ ਰਹੇ ਨੇ ਕਿ ਉਹ ਇਸ ਫ਼ਿਲਮ ‘ਚ ਰਣਬੀਰ ਤੋਂ ਇਲਾਵਾ ਕਿਸੇ ਹੋਰ ਦੀ ਕਲਪਨਾ ਵੀ ਨਹੀਂ ਕਰ ਸਕਦੇ।