Kabir Bedi On His Complicated Relationship: ਕਬੀਰ ਬੇਦੀ (Kabir Bedi Birthday) ਜਿੰਨੇ ਵਧੀਆ ਅਦਾਕਾਰ ਹਨ, ਓਨੇ ਹੀ ਬੁੱਧੀਮਾਨ ਸ਼ਖ਼ਸ ਵੀ। 80 ਦੇ ਦਹਾਕੇ 'ਚ ਉਨ੍ਹਾਂ ਨੇ ਸਿਨੇਮਾ ਦੀ ਦੁਨੀਆ 'ਚ ਕਾਫੀ ਨਾਮ ਕਮਾਇਆ। ਆਪਣੇ ਸਮੇਂ 'ਚ ਉਨ੍ਹਾਂ ਨੇ ਬਹੁਤ ਸਾਰੀ ਦੌਲਤ ਅਤੇ ਸ਼ੌਹਰਤ ਪ੍ਰਾਪਤ ਕੀਤੀ। ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਦਰਦ ਸੀ ਜਿਸ ਨੂੰ ਉਹ ਅੱਜ ਤੱਕ ਭੁੱਲ ਨਹੀਂ ਸਕੇ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਯਾਦਾਂ ਦਾ ਜ਼ਿਕਰ ਕੀਤਾ ਹੈ।


ਪਰਵੀਨ ਬਾਬੀ ਬਾਰੇ ਸਾਲਾਂ ਬਾਅਦ ਛਲਕਿਆ ਕਬੀਰ ਬੇਦੀ ਦਾ ਦਰਦ


ਅਦਾਕਾਰ ਕਬੀਰ ਬੇਦੀ ਅਤੇ ਬਹੁਤ ਹੀ ਖੂਬਸੂਰਤ ਅਦਾਕਾਰਾ ਪਰਵੀਨ ਬਾਬੀ ਦੇ ਰਿਸ਼ਤੇ ਬਾਰੇ ਕੌਣ ਨਹੀਂ ਜਾਣਦਾ। ਪਰਵੀਨ ਬਾਬੀ ਦੀ ਜ਼ਿੰਦਗੀ ਬਹੁਤ ਰਹੱਸਮਈ ਰਹੀ ਹੈ। ਅਦਾਕਾਰਾ ਆਪਣੀ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਸੀ। ਹਾਲ ਹੀ 'ਚ ਕਬੀਰ ਬੇਦੀ ਨੇ ਮਰਹੂਮ ਅਦਾਕਾਰਾ ਨਾਲ ਆਪਣੇ ਗੁੰਝਲਦਾਰ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਰਵੀਨ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਸੰਵੇਦਨਸ਼ੀਲ ਸੀ ਪਰ ਅਦਾਕਾਰਾ ਦੀ ਮਾਨਸਿਕ ਸਿਹਤ ਨੇ ਸਾਡੇ ਰਿਸ਼ਤੇ ਨੂੰ ਉਲਝਾ ਕੇ ਰੱਖ ਦਿੱਤਾ।


'ਮੈਂ ਉਸ ਨੂੰ ਟੁੱਟਦੇ ਦੇਖਿਆ'


ਕਬੀਰ ਬੇਦੀ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਪਰਵੀਨ ਬਾਬੀ ਆਪਣੇ ਬ੍ਰੇਕਅੱਪ ਦਾ ਦਰਦ ਝੱਲ ਰਹੀ ਸੀ। ਉਨ੍ਹਾਂ ਕਿਹਾ, "ਜਦੋਂ ਪਰਵੀਨ ਮੇਰੇ ਕੋਲ ਆਈ ਅਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਮੇਰੇ ਨਾਲ ਰਿਸ਼ਤਾ ਸ਼ੁਰੂ ਕਰਨਾ ਚਾਹੁੰਦੀ ਹੈ। ਮੈਨੂੰ ਪਤਾ ਸੀ ਕਿ ਉਹ ਉਸ ਸਮੇਂ ਨਾਜ਼ੁਕ ਸੀ। ਉਸ ਦਾ ਡੈਨੀ ਡੇਨਜੋਂਗਪਾ ਨਾਲ ਬ੍ਰੇਕਅੱਪ ਹੋ ਗਿਆ ਸੀ। ਮੈਂ ਉਸ ਦਾ ਫ਼ਾਇਦਾ ਨਹੀਂ ਚੁੱਕਣਾ ਚਾਹੁੰਦਾ ਸੀ। ਉਸ ਦੀ ਮਾਨਸਿਕ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ।" ਕਬੀਰ ਬੇਦੀ ਦੇ ਅਨੁਸਾਰ ਪਰਵੀਨ ਬਾਬੀ ਦੇ ਨਾਲ ਉਸ ਦੇ ਰਿਸ਼ਤੇ 'ਚ ਹੋਰ ਉਲਝਣਾਂ ਉਦੋਂ ਆਈਆਂ ਜਦੋਂ ਉਹ ਇਟਲੀ 'ਚ ਪ੍ਰਸਿੱਧ ਇਟਾਲੀਅਨ ਟੀਵੀ ਸ਼ੋਅ ਸੈਂਡੋਕਨ ਨਾਲ ਆਪਣੇ ਕਰੀਅਰ ਦੇ ਸਿਖਰ 'ਤੇ ਸੀ, ਜੋ ਕਿ ਇੱਕ ਵੱਡੀ ਸਫਲਤਾ ਸੀ।


ਉਨ੍ਹਾਂ ਦੱਸਿਆ, "ਉਸ ਸਮੇਂ ਮੈਂ ਸੁਪਰਸਟਾਰ ਬਣ ਰਿਹਾ ਸੀ ਅਤੇ ਉਸ ਦੀ ਸਿਹਤ ਵਿਗੜ ਰਹੀ ਸੀ। ਮੈਂ ਦੁਚਿੱਤੀ 'ਚ ਸੀ। ਮੈਨੂੰ ਇਟਾਲੀਅਨ ਸਟਾਰ ਦਾ ਸੱਦਾ ਮਿਲਿਆ ਜਿਸ ਨੂੰ ਅਸੀਂ ਸਵੀਕਾਰ ਕਰ ਲਿਆ ਪਰ ਰਾਤ ਦੇ ਖਾਣੇ ਦੌਰਾਨ ਪਰਵੀਨ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗੀ। ਇਸ ਕਰਕੇ ਮੈਨੂੰ ਪਰਵੀਨ ਨਾਲ ਪਾਰਟੀ ਅੱਧ ਵਿਚਾਲੇ ਛੱਡਣੀ ਪਈ।"


ਦੱਸ ਦੇਈਏ ਕਿ ਦੋਵਾਂ ਨੇ ਕਦੇ ਵਿਆਹ ਨਹੀਂ ਕਰਵਾਇਆ ਪਰ ਇਨ੍ਹਾਂ ਦੇ ਰਿਸ਼ਤੇ ਨੇ ਕਾਫੀ ਚਰਚਾਵਾਂ ਬਟੋਰੀਆਂ ਸਨ।