Nora Fatehi Dhaka Event: ਸ਼ੁੱਕਰਵਾਰ ਦੀ ਸ਼ਾਮ ਨੋਰਾ ਫਤੇਹੀ  (Nora Fatehi) ਦੇ ਢਾਕਾ (Dhaka) 'ਚ ਮੌਜੂਦ ਫੈਨਜ਼ ਲਈ ਬਹੁਤ ਨਿਰਾਸ਼ਾਜਨਕ ਰਹੀ। ਢਾਕਾ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਨੋਰਾ ਫਤੇਹੀ ਨੇ ਸ਼ਿਰਕਤ ਕੀਤੀ ਅਤੇ ਸਟੇਜ 'ਤੇ ਵੀ ਪਹੁੰਚੀ ਪਰ ਅਦਾਕਾਰਾ ਸਟੇਜ 'ਤੇ ਆਪਣੀ ਪਰਫਾਰਮੈਂਸ ਦਿੱਤੇ ਬਗੈਰ ਹੀ ਵਾਪਸ ਮੁੜੀ ਗਈ। ਨੋਰਾ ਦੀ ਪਰਫਾਰਮੈਂਸ ਦੀ ਉਡੀਕ ਕਰ ਰਹੇ ਫੈਨਜ਼ ਇਸ ਨੂੰ ਦੇਖ ਕੇ ਕਾਫੀ ਨਿਰਾਸ਼ ਹੋਏ ਹਨ।


ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਨੋਰਾ ਫਤੇਹੀ ਬੰਗਲਾਦੇਸ਼ ਦੇ ਢਾਕਾ 'ਚ 'ਮਹਿਲਾ ਉਦਯੋਗਪਤੀ ਐਵਾਰਡ' ਸਮਾਰੋਹ 'ਚ ਹਿੱਸਾ ਲੈਣ ਪਹੁੰਚੀ ਸੀ, ਜੋ ਕਿ 18 ਨਵੰਬਰ ਨੂੰ ਬਸੁੰਧਰਾ ਇੰਟਰਨੈਸ਼ਨਲ ਕਨਵੈਨਸ਼ਨ 'ਚ ਆਯੋਜਿਤ ਕੀਤਾ ਗਿਆ ਸੀ। ਐਵਾਰਡ ਸੈਰੇਮਨੀ ਵਾਲੇ ਦਿਨ ਹੀ ਨੋਰਾ ਫਤੇਹੀ ਬੰਗਲਾਦੇਸ਼ ਪਹੁੰਚੀ ਸੀ। ਹਾਲਾਂਕਿ ਐਵਾਰਡ ਸਮਾਰੋਹ 'ਚ ਉਨ੍ਹਾਂ ਦੀ ਮੌਜੂਦਗੀ ਕਰੀਬ ਇਕ ਘੰਟੇ ਤੱਕ ਰਹੀ, ਪਰ ਅਦਾਕਾਰਾ ਨੇ ਉੱਥੇ ਪਰਫਾਰਮ ਨਹੀਂ ਕੀਤਾ।


ਨੋਰਾ ਨੇ ਨਹੀਂ ਕੀਤਾ ਪਰਫਾਰਮ


ਬੰਗਲਾਦੇਸ਼ ਦੇ ਇੱਕ ਡਾਂਸ ਗਰੁੱਪ ਨੇ ਨੋਰਾ ਫਤੇਹੀ ਦੇ ਹਿੱਟ ਗੀਤ 'ਦਿਲਬਰ' 'ਤੇ ਪਰਫਾਰਮ ਕੀਤਾ ਅਤੇ ਨੋਰਾ ਵੀ ਉਨ੍ਹਾਂ ਨਾਲ ਥੋੜਾ ਜਿਹਾ ਝੂਮਦੀ ਨਜ਼ਰ ਆਈ। ਉਨ੍ਹਾਂ ਦੇ ਡਾਂਸ ਨੂੰ ਦੇਖ ਕੇ ਪ੍ਰਸ਼ੰਸਕ ਹੋਰ ਵੀ ਉਤਸ਼ਾਹਿਤ ਹੋ ਗਏ। ਹਾਲਾਂਕਿ ਕੁਝ ਸਮਾਂ ਬੀਤਣ ਤੋਂ ਬਾਅਦ ਦਰਸ਼ਕਾਂ ਨੂੰ ਅਹਿਸਾਸ ਹੋਇਆ ਕਿ ਉਹ ਪਰਫਾਰਮੈਂਸ ਨਹੀਂ ਕਰਨਗੇ।


ਦੱਸ ਦੇਈਏ ਕਿ ਇਸ ਈਵੈਂਟ 'ਚ ਹਿੱਸਾ ਲੈਣ ਲਈ ਉਨ੍ਹਾਂ ਦੇ ਰਾਹ 'ਚ ਕਈ ਮੁਸ਼ਕਲਾਂ ਆਈਆਂ। ਦਰਅਸਲ, ਬੰਗਲਾਦੇਸ਼ ਸਰਕਾਰ ਨੇ ਨੋਰਾ ਫਤੇਹੀ ਨੂੰ ਸਮਾਗਮ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਬੰਗਲਾਦੇਸ਼ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਭਾਰਤੀ ਫਿਲਮ ਉਦਯੋਗ 'ਚ ਕੰਮ ਲਈ ਜਾਣੀ ਜਾਂਦੀ ਨੋਰਾ ਫਤੇਹੀ ਨੂੰ 'ਆਲਮੀ ਸਥਿਤੀ ਦੇ ਮੱਦੇਨਜ਼ਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ' ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ 'ਚ 17 ਨਵੰਬਰ ਨੂੰ ਈਵੈਂਟ ਤੋਂ ਇਕ ਦਿਨ ਪਹਿਲਾਂ ਨੋਰਾ ਨੂੰ ਸਮਾਰੋਹ 'ਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।