ਬੰਬੇ ਹਾਈਕੋਰਟ ਪਹੁੰਚੀ ਕੰਗਨਾ ਰਣੌਤ, ਆਖਿਰ ਹੁਣ ਕੀ ਹੋਇਆ?
ਜਾਵੇਦ ਅਖਤਰ ਦੁਆਰਾ ਉਸਦੇ ਖਿਲਾਫ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਇੱਕ ਸਿਟੀ ਮੈਜਿਸਟਰੇਟ ਦੁਆਰਾ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਗੀਤਕਾਰ ਜਾਵੇਦ ਅਖਤਰ ਦੁਆਰਾ ਉਸਦੇ ਖਿਲਾਫ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਇੱਕ ਸਿਟੀ ਮੈਜਿਸਟਰੇਟ ਦੁਆਰਾ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ। ਵਕੀਲ ਰਿਜ਼ਵਾਨ ਸਿੱਦੀਕੀ ਵੱਲੋਂ ਦਾਇਰ ਕੀਤੀ ਗਈ ਅਪੀਲ ਵਿੱਚ ਕੰਗਨਾ ਰਣੌਤ ਨੇ ਦਾਅਵਾ ਕੀਤਾ ਕਿ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨੇ ਸਿਰਫ ਪੁਲਿਸ ਦੀ ਰਿਪੋਰਟ 'ਤੇ ਨਿਰਭਰ ਕਰਦਿਆਂ ਕਾਰਵਾਈ ਕੀਤੀ ਅਤੇ ਗਵਾਹਾਂ ਦੀ ਜਾਂਚ ਨਹੀਂ ਕੀਤੀ।
ਜਾਵੇਦ ਅਖਤਰ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਕੋਲ ਇੱਕ ਟੈਲੀਵੀਜ਼ਨ ਇੰਟਰਵਿਊ ਵਿੱਚ ਉਸ ਨੂੰ ਬਦਨਾਮ ਕਰਨ ਅਤੇ ਬੇਬੁਨਿਆਦ ਟਿੱਪਣੀਆਂ ਕਰਨ ਲਈ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ।
ਉਸ ਤੋਂ ਬਾਅਦ ਦਸੰਬਰ ਵਿੱਚ, ਅਦਾਲਤ ਨੇ ਜੁਹੂ ਪੁਲਿਸ ਨੂੰ ਜਾਂਚ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਉਸ ਤੋਂ ਬਾਅਦ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਸ ਕੇਸ 'ਤੇ ਹੋਰ ਜਾਂਚ ਦੀ ਲੋੜ ਹੈ, ਤੇ ਅਦਾਲਤ ਨੇ ਰਣੌਤ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਅਤੇ ਫਰਵਰੀ 2021 ਵਿੱਚ ਉਸਨੂੰ ਸੰਮਨ ਜਾਰੀ ਕੀਤਾ।
ਕੰਗਨਾ ਰਣੌਤ ਨੇ ਅਪੀਲ ਵਿੱਚ ਕਿਹਾ ਕਿ , "ਮੈਟਰੋਪੋਲੀਟਨ ਮੈਜਿਸਟਰੇਟ ਨੇ ਜਾਂਚ ਕਰਨ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕੀਤੀ ਬਲਕਿ ਦਸਤਖਤ ਕੀਤੇ ਗਵਾਹਾਂ ਦੇ ਬਿਆਨਾਂ ਨੂੰ ਇਕੱਠਾ ਕਰਨ ਲਈ ਪੁਲਿਸ ਮਸ਼ੀਨਰੀ ਦੀ ਵਰਤੋਂ ਕੀਤੀ"। ਹਾਈ ਕੋਰਟ ਵੱਲੋਂ ਅਗਲੇ ਹਫਤੇ ਕੰਗਨਾ ਰਣੌਤ ਦੀ ਅਪੀਲ 'ਤੇ ਸੁਣਵਾਈ ਹੋ ਸਕਦੀ ਹੈ।
ਇਹ ਵੀ ਪੜ੍ਹੋ: Redmi Note 10T 5G Launch: ਭਾਰਤ ‘ਚ ਲਾਂਚ ਹੋਇਆ Redmi Note 10T 5G ਸਮਾਰਟ ਫੋਨ, ਮਿਲ ਰਹੇ ਕਈ ਸ਼ਾਨਦਾਰ ਫੀਚਰ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਇਹ ਵੀ ਪੜ੍ਹੋ: 72 ਫੀਸਦ ਗਾਹਕ ਨਹੀਂ ਚਾਹੁੰਦੇ ਸੇਲ ਤੇ ਡਿਸਕਾਊਂਟ 'ਤੇ ਬੈਨ, ਮੋਦੀ ਸਰਕਾਰ ਦੇ ਨਵੇਂ ਕਾਨੂੰਨ ਤੋਂ ਪਹਿਲਾਂ ਸਰਵੇ 'ਚ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904