Kangana Ranaut: ਕੀ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲੜੇਗੀ ਕੰਗਨਾ ਰਣੌਤ ? ਭਾਜਪਾ ਸਮਰਥਕ ਨੇ ਪੋਸਟ ਸ਼ੇਅਰ ਕਰ ਕੀਤਾ ਖੁਲਾਸਾ
Kangana Ranaut on Chandigarh Lok Sabha Election: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਇਸਦੀ ਵਜ੍ਹਾ ਨਾ ਸਿਰਫ ਕੰਗਨਾ ਦੀਆਂ ਫਿਲਮਾਂ ਸਗੋਂ ਵਿਵਾਦਿਤ ਬਿਆਨ ਵੀ ਹੁੰਦੇ ਹਨ।
Kangana Ranaut on Chandigarh Lok Sabha Election: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਇਸਦੀ ਵਜ੍ਹਾ ਨਾ ਸਿਰਫ ਕੰਗਨਾ ਦੀਆਂ ਫਿਲਮਾਂ ਸਗੋਂ ਵਿਵਾਦਿਤ ਬਿਆਨ ਵੀ ਹੁੰਦੇ ਹਨ। ਇਸ ਵਾਰ ਕੰਗਨਾ ਰਣੌਤ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਕੰਗਨਾ ਵੱਲੋਂ ਚੰਡੀਗੜ੍ਹ ਤੋਂ ਚੋਣਾਂ ਲੜਨ ਨੂੰ ਲੈ ਖੂਬ ਚਰਚਾ ਹੋ ਰਹੀ ਹੈ। ਭਾਜਪਾ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਾ ਸਕਦੀ ਹੈ। ਜਿਸ 'ਤੇ ਕੰਗਨਾ ਰਣੌਤ ਨੇ ਖੁਦ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਪਾ ਕੇ ਇਨ੍ਹਾਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ। ਕੰਗਨਾ ਨੇ ਇੰਸਟਾਗ੍ਰਾਮ 'ਤੇ ਚੋਣ ਲੜਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਇਸ ਨੂੰ ਸਿਰਫ ਅਫਵਾਹ ਦੱਸਿਆ ਹੈ।
ਕੰਗਨਾ ਨੇ ਅੱਗੇ ਲਿਖਿਆ ਕਿ ਮੇਰੇ ਰਿਸ਼ਤੇਦਾਰ ਅਤੇ ਦੋਸਤ ਇੱਕ ਨਿਊਜ਼ ਆਰਟੀਕਲ ਦੇ ਸਿਰਲੇਖ ਨੂੰ ਮੇਰਾ ਬਿਆਨ ਮੰਨ ਰਹੇ ਹਨ, ਪਰ ਇਹ ਸਿਰਫ ਇੱਕ ਹੈਡਿੰਗ ਹੈ ਨਾ ਕਿ ਮੇਰਾ ਬਿਆਨ, ਇਹ ਸਭ ਅਟਕਲਾਂ ਹਨ।
ਪਹਿਲਾਂ ਇਨ੍ਹਾਂ ਸੀਟਾਂ ਤੋਂ ਚੋਣ ਲੜਨ ਦੀ ਚਰਚਾ ਸੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਹਿਮਾਚਲ ਦੀ ਮੰਡੀ ਸੀਟ ਅਤੇ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਸਨ। ਕੰਗਨਾ ਮੂਲ ਰੂਪ ਤੋਂ ਹਿਮਾਚਲ ਦੀ ਮੰਡੀ ਸੀਟ ਦੀ ਰਹਿਣ ਵਾਲੀ ਹੈ। ਜਦੋਂ ਕਿ ਉਹ ਮਥੁਰਾ ਵਿੱਚ ਆਉਂਦੀ-ਜਾਂਦੀ ਰਹਿੰਦੀ ਹੈ। ਇਸ ਵੇਲੇ ਸਿਰਫ਼ ਭਾਜਪਾ ਕੋਲ ਮਥੁਰਾ ਅਤੇ ਚੰਡੀਗੜ੍ਹ ਤੋਂ ਐਮ.ਪੀ. ਅਦਾਕਾਰਾ ਹੇਮਾ ਮਾਲਿਨੀ ਮਥੁਰਾ ਤੋਂ ਸੰਸਦ ਮੈਂਬਰ ਹੈ ਅਤੇ ਅਦਾਕਾਰਾ ਕਿਰਨ ਖੈਰ ਚੰਡੀਗੜ੍ਹ ਤੋਂ ਸੰਸਦ ਮੈਂਬਰ ਹੈ। ਇਸ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਕੋਲ ਅਜੇ ਕੋਈ ਜਾਣਕਾਰੀ ਨਹੀਂ ਹੈ। ਲੋਕ ਸਭਾ ਚੋਣਾਂ ਲਈ ਪਾਰਟੀ ਵੱਲੋਂ ਜਿਸ ਵਿਅਕਤੀ ਨੂੰ ਟਿਕਟ ਦਿੱਤੀ ਜਾਵੇਗੀ, ਪਾਰਟੀ ਉਸ ਦੇ ਨਾਲ ਮਿਲ ਕੇ ਹੀ ਚੋਣ ਲੜੇਗੀ।
ਕੰਗਨਾ ਨੂੰ ਭਾਜਪਾ ਸਮਰਥਕ ਮੰਨਿਆ ਜਾਂਦਾ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਭਾਜਪਾ ਖਿਲਾਫ ਬੋਲਣ ਵਾਲਿਆਂ ਨੂੰ ਖੁੱਲ੍ਹ ਕੇ ਜਵਾਬ ਦਿੱਤਾ ਹੈ। ਇੰਨਾ ਹੀ ਨਹੀਂ ਉਹ ਭਾਜਪਾ ਦੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਸਾਧਦੀ ਹੈ। ਇਸ ਕਾਰਨ ਉਨ੍ਹਾਂ ਨੂੰ ਭਾਜਪਾ ਸਮਰਥਕ ਵੀ ਮੰਨਿਆ ਜਾਂਦਾ ਹੈ।
ਚੰਡੀਗੜ੍ਹ ਦੀ ਸੀਟ ਮੰਨੀ ਜਾਂਦੀ ਅਹਿਮ
ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ। ਇਸ ਦੇ ਨਾਲ ਹੀ ਹਿਮਾਚਲ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਚੰਡੀਗੜ੍ਹ ਦਾ ਪ੍ਰਭਾਵ ਫੈਲਿਆ ਹੋਇਆ ਹੈ। ਇਸ ਲਈ ਚੰਡੀਗੜ੍ਹ ਦੀ ਲੋਕ ਸਭਾ ਸੀਟ ਬਹੁਤ ਅਹਿਮ ਮੰਨੀ ਜਾਂਦੀ ਹੈ। ਚੰਡੀਗੜ੍ਹ ਸੀਟ 'ਤੇ ਸਾਰੀਆਂ ਪਾਰਟੀਆਂ ਦੀ ਨਜ਼ਰ ਹੈ।