ਮੁੰਬਈ: ਫਿਲਮ 'ਫਿਰੰਗੀ' ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਕਪਿਲ ਸ਼ਰਮਾ ਡਿਪ੍ਰੈਸ਼ਨ 'ਚ ਚਲੇ ਗਏ ਹਨ। ਇਸ ਕਾਰਨ ਉਨ੍ਹਾਂ ਨੇ ਆਖਰੀ ਵੇਲੇ ਮੀਡੀਆ ਕਾਨਕਲੇਵ 'ਚ ਸ਼ਾਮਲ ਹੋਣਾ ਵੀ ਕੈਂਸਲ ਕਰ ਦਿੱਤਾ। ਇਸ ਕਾਰਨ ਕੰਪਨੀ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪਿਆ। ਹੁਣ ਕਪਿਲ ਸ਼ਰਮਾ ਕਾਮੇਡੀਅਨ ਭਾਰਤੀ ਦੇ ਵਿਆਹ 'ਚ ਸ਼ਾਮਲ ਹੋਣ ਗੋਆ ਵੀ ਨਹੀਂ ਜਾ ਰਹੇ।

ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਦੀ ਸਕ੍ਰੀਨਿੰਗ 30 ਨਵੰਬਰ ਨੂੰ ਹੋਈ ਸੀ। ਇਸ 'ਚ ਬਾਲੀਵੁੱਡ ਦਾ ਕੋਈ ਵੀ ਵੱਡਾ ਕਲਾਕਾਰ ਨਹੀਂ ਗਿਆ। ਫਿਲਮ ਕ੍ਰੀਟਿਕਸ ਨੇ ਵੀ ਚੰਗੇ ਰਿਵਿਊ ਨਹੀਂ ਲਿਖੇ। ਫਿਲਮ ਇੱਕ ਦਸੰਬਰ ਨੂੰ ਰਿਲੀਜ਼ ਹੋਈ। ਬਾਕਸ ਆਫਿਸ 'ਤੇ ਇਸ ਦਾ ਮੁਕਾਬਲਾ ਸਨੀ ਲਿਓਨ ਦੀ ਫਿਲਮ 'ਤੇਰਾ ਇੰਤਜ਼ਾਰ' ਨਾਲ ਹੋਇਆ। ਕੋਈ ਵੱਡਾ ਕੰਪੀਟਿਸ਼ਨ ਨਾ ਹੋਣ ਦੇ ਬਾਵਜੂਦ 'ਫਿਰੰਗੀ' ਨੇ ਦੋ ਦਿਨ 'ਚ ਸਿਰਫ 4 ਕਰੋੜ ਰੁਪਏ ਹੀ ਕਮਾਏ।

ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਨੇ ਮੀਡੀਆ ਕਾਨਕਲੇਵ 'ਚ ਜਾਣਾ ਸੀ ਪਰ ਉਨ੍ਹਾਂ ਨੇ ਆਖਰੀ ਵੇਲੇ ਇਨਕਾਰ ਕਰ ਦਿੱਤਾ। ਕੰਪਨੀ ਨੇ ਚਾਰ ਵਾਰ ਉਨ੍ਹਾਂ ਲਈ ਟਿਕਟ ਬੁੱਕ ਕਰਵਾਏ। ਇਸ 'ਚ ਇੱਕ ਬਿਜਨੈਸ ਕਲਾਸ ਸੀ ਤੇ ਤਿੰਨ ਇਕੋਨੋਮੀ। ਕਪਿਲ ਨਹੀਂ ਗਏ ਜਿਸ ਕਾਰਨ ਕੰਪਨੀ ਦਾ ਕਾਫੀ ਨੁਕਸਾਨ ਹੋਇਆ।