'ਟਾਇਗਰ ਜ਼ਿੰਦਾ ਹੈ' ਦਾ ਨਵਾਂ ਗਾਣਾ ਦਿਲ ਦੀਆਂ ਗੱਲਾਂ ਅੱਜ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਸਾਰੇ ਗਾਣਿਆਂ 'ਚੋਂ ਇਹ ਗਾਣਾ ਸਲਮਾਨ ਤੇ ਕੈਟਰੀਨਾ ਲਈ ਬੇਹੱਦ ਖਾਸ ਹੈ।
ਇਸ ਨੂੰ ਰਿਲੀਜ਼ ਵੀ ਖਾਸ ਅੰਦਾਜ਼ 'ਚ ਕੀਤਾ ਗਿਆ ਹੈ। ਸਲਮਾਨ ਨੇ ਇਹ ਗਾਣਾ ਬਿੱਗ ਬੌਸ 'ਚ ਰਿਲੀਜ਼ ਕੀਤਾ। ਗਾਣੇ ਨੂੰ ਲਾਂਚ ਕਰਦੇ ਹੋਏ ਕੈਟਰੀਨਾ ਨੇ ਕਿਹਾ ਕਿ ਇਹ ਗਾਣਾ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਮੈਂ ਖੁਸ਼ ਹਾਂ ਕਿ ਇਹ ਗਾਣਾ ਸਲਮਾਨ ਖਾਨ ਨਾਲ ਲਾਂਚ ਕਰ ਰਹੀ ਹਾਂ।