ਮੁੰਬਈ: ਹੁਣੇ ਜਿਹੇ ਰਿਲੀਜ਼ ਹੋਈ ਅਦਾਕਾਰਾ ਸਨੀ ਲਿਓਨੀ ਦੀ ਫਿਲਮ 'ਤੇਰਾ ਇੰਤਜ਼ਾਰ' ਬਾਕਸ ਆਫਿਸ 'ਤੇ ਭਾਵੇਂ ਕੁਝ ਚੰਗਾ ਨਾ ਕਰ ਸਕੀ ਹੋਵੇ ਪਰ ਉਹ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੀ ਹੈ। ਇਸੇ ਤਹਿਤ ਹੁਣ ਉਨ੍ਹਾਂ ਦੇ ਫੈਨਸ ਲਈ ਚੰਗੀ ਖਬਰ ਆਈ ਹੈ।

ਦਰਅਸਲ, ਸਨੀ ਇਸ ਸਾਲ ਆਨਲਾਈਨ ਪਲੇਟਫਾਰਮਾਂ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਅਦਾਕਾਰਾ ਬਣ ਗਈ ਹੈ। ਇਸੇ ਦੇ ਨਾਲ ਉਨ੍ਹਾਂ ਨੇ ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੁਕੋਣ, ਕਰੀਨਾ ਕਪੂਰ ਖਾਨ ਵਰਗੀਆਂ ਹੀਰੋਇਨਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਨੀ ਨੇ 2017 'ਚ ਯਾਹੂ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਫੀਮੇਲ ਸੈਲਿਬ੍ਰਿਟੀ ਦੇ ਰੂਪ 'ਚ ਟੌਪ ਕੀਤਾ ਹੈ। ਇਸ ਸਾਲ ਸਨੀ ਦੀ ਕੋਈ ਵੱਡੀ ਫਿਲਮ ਵੀ ਰਿਲੀਜ਼ ਨਹੀਂ ਹੋਈ ਹੈ।

ਇਸ ਲਿਸਟ 'ਚ ਕੈਟਰੀਨਾ ਕੈਫ, ਈਸ਼ਾ ਗੁਪਤਾ, ਦਿਸ਼ਾ ਪਟਾਨੀ ਤੇ ਮਮਤਾ ਕੁਲਕਰਨੀ ਵਰਗੇ ਨਾਂ ਵੀ ਸ਼ਾਮਲ ਹਨ। ਮੇਲ ਕੈਟੇਗਰੀ 'ਚ ਸਭ ਤੋਂ ਜ਼ਿਆਦਾ ਸਰਚ ਵਿਨੋਦ ਖੰਨਾ ਨੂੰ ਕੀਤਾ ਗਿਆ। ਇਸ ਤੋਂ ਬਾਅਦ ਕਪਿਲ ਸ਼ਰਮਾ ਹਨ। ਕਪਿਲ ਨੇ ਸਲਮਾਨ ਖਾਨ ਤੇ ਰਜਨੀਕਾਂਤ ਨੂੰ ਪਿੱਛੇ ਛੱਡ ਦਿੱਤਾ ਹੈ।