Shehnaaz Gill on KGF 2: ਯਸ਼ ਸਟਾਰਰ ਫਿਲਮ 'KGF 2' ਨੇ ਵੱਡੇ 'ਤੇ ਪਰਦੇ 'ਤੇ ਧੂਮ ਮਚਾ ਦਿੱਤੀ ਹੈ। ਤੁਸੀਂ ਜਿੱਥੇ ਵੀ ਦੇਖੋ, ਲੋਕ 'KGF 2' ਦੀ ਤਾਰੀਫ ਕਰਦੇ ਨਹੀਂ ਥੱਕਦੇ, ਚਾਹੇ ਉਹ ਯਸ਼ ਦੇ ਫੈਨ ਹੋਣ ਜਾਂ ਸੈਲੇਬਸ। ਹਾਲ ਹੀ 'ਚ ਬਿੱਗ ਬੌਸ ਫੇਮ ਤੇ ਸਾਰਿਆਂ ਦੀ ਚਹੇਤੀ ਸ਼ਹਿਨਾਜ਼ ਕੌਰ ਗਿੱਲ ਨੇ ਵੀ 'ਕੇਜੀਐਫ 2' ਦੇਖੀ ਤੇ ਇਸ ਤੋਂ ਬਾਅਦ ਉਹ ਖੁਦ ਨੂੰ ਫਿਲਮ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਸਕੀ।


ਦੱਸ ਦਈਏ ਕਿ ਸ਼ਹਿਨਾਜ਼ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਫਿਲਮ ਦੀ ਤਾਰੀਫ ਕੀਤੀ ਪਰ ਜੋਸ਼ 'ਚ ਫਿਲਮ ਦੇ ਅਜਿਹੇ ਰਾਜ਼ ਦਾ ਖੁਲਾਸਾ ਕੀਤਾ ਜੋ 'ਕੇਜੀਐਫ 2' ਦਾ ਵੱਡਾ ਟਵਿਸਟ ਹੈ। ਸ਼ਹਿਨਾਜ਼ ਦੇ ਟਵੀਟ 'ਤੇ ਯਸ਼ ਤੇ ਸ਼੍ਰੀਨਿਧੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।


ਦਰਅਸਲ, ਫਿਲਮ ਦੇਖਣ ਤੋਂ ਬਾਅਦ ਸ਼ਹਿਨਾਜ਼ ਨੇ ਟਵੀਟ ਕੀਤਾ। 'ਵਧਾਈਆਂ...ਤੁਹਾਡੇ ਸਾਰਿਆਂ ਨੂੰ ਪਿਆਰ। ਹਿੰਸਾ ਪਸੰਦ ਆਈ ਯਸ਼... ਸ਼ਾਨਦਾਰ ਕੰਮ ਸ਼੍ਰੀਨਿਧੀ, ਰਵੀਨਾ ਟੰਡਨ, ਸੰਜੇ ਦੱਤ ਤੇ ਪ੍ਰਸ਼ਾਂਤ ਨੀਲ। KGF 2 ਨੂੰ ਸਲਾਮ। ਸ਼ਹਿਨਾਜ਼ ਦੇ ਟਵੀਟ 'ਤੇ ਟਿੱਪਣੀ ਕਰਦੇ ਹੋਏ ਯਸ਼ ਤੇ ਸ਼੍ਰੀਨਿਧੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਜਵਾਬ ਦਿੰਦੇ ਹੋਏ ਲਿਖਿਆ, 'ਓਏ ਕੋਈ ਗੱਲ ਨਹੀਂ, ਧੰਨਵਾਦ ਦੀ ਕੀ ਜ਼ਰੂਰਤ ਸੀ, ਤੁਹਾਡੇ ਲਈ ਇੰਨਾ ਤਾਂ ਬਣਦਾ ਹੈ, ਆਖ਼ਰਕਾਰ ਤੁਸੀਂ ਰੌਕੀ ਭਾਈ ਲਈ ਗੋਲੀ ਖਾਧੀ। ਪ੍ਰਫਾਰਮੈਂਸ ਪਸੰਦ ਆਈ।






ਸ਼ਹਿਨਾਜ਼ ਦੇ ਟਵੀਟ 'ਤੇ ਟਿੱਪਣੀ ਕਰਦੇ ਹੋਏ ਪ੍ਰਿਯੰਕਾ ਭੱਟ ਨਾਂ ਦੇ ਯੂਜ਼ਰ ਨੇ ਲਿਖਿਆ, 'ਸ਼ਹਿਨਾਜ਼ ਨੂੰ ਇੰਨਾ ਕੁਝ ਦੱਸਣ ਦੀ ਲੋੜ ਨਹੀਂ ਸੀ...'। ਜਿਸ 'ਤੇ ਸ਼ਹਿਨਾਜ਼ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਲਿਖਿਆ, 'ਇਹ ਫਿਲਮ ਦਾ ਹੈਂਗਓਵਰ ਸੀ। ਮੈਂ ਹੁਣ ਕੁਝ ਨਹੀਂ ਕਹਾਂਗੀ। ਮਾਫ ਕਰਨਾ ਇੰਨਾ ਨਹੀਂ ਸੋਚਿਆ। ਦਿਲ ਦੀਆਂ ਗੱਲਾਂ ਮੂੰਹ 'ਤੇ ਆ ਗਈਆਂ, ਕੰਟ੍ਰੋਲ ਸ਼ਹਿਨਾਜ਼ ਕੰਟ੍ਰੋਲ।'


ਸ਼ਹਿਨਾਜ਼ ਦੇ ਮਾਫੀ ਮੰਗਣ ਤੋਂ ਬਾਅਦ ਸ਼੍ਰੀਨਿਧੀ ਨੇ ਉਨ੍ਹਾਂ ਨੂੰ ਬਹੁਤ ਹੀ ਮਿੱਠੇ ਤਰੀਕੇ ਨਾਲ ਜਵਾਬ ਦਿੱਤਾ। ਇਸ ਦੇ ਜਵਾਬ 'ਚ ਅਦਾਕਾਰਾ ਨੇ ਲਿਖਿਆ, 'ਸਾਨੂੰ ਖੁਸ਼ੀ ਹੈ ਕਿ ਤੁਹਾਨੂੰ ਫਿਲਮ ਬਹੁਤ ਪਸੰਦ ਆਈ'। ਦੱਸ ਦੇਈਏ ਕਿ 'KGF 2' 14 ਅਪ੍ਰੈਲ ਨੂੰ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ।


ਇਹ ਵੀ ਪੜ੍ਹੋ: CM Mann-British MP: ਸੀਐਮ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਨਾਲ ਮੀਟਿੰਗ ਤੋਂ ਬੀਜੇਪੀ ਔਖੀ, ਸਾਬਕਾ ਫੌਜ ਮੁਖੀ ਜੇਜੇ ਸਿੰਘ ਨੇ ਚੁੱਕੇ ਸਵਾਲ