(Source: ECI/ABP News/ABP Majha)
Sonu Sood ਨੂੰ ਲਖਵਿੰਦਰ ਵਡਾਲੀ ਨੇ ਸੁਣਾਇਆ 'ਰੱਬ ਮੰਨਿਆ' ਗੀਤ
ਐਕਟਰ ਸੋਨੂੰ ਸੂਦ ਵੀ ਪੰਜਾਬੀ ਗਾਈਕ ਲਖਵਿੰਦਰ ਵਡਾਲੀ ਦੇ ਫੈਨ ਹੋ ਗਏ ਹਨ। ਵਡਾਲੀ ਦਾ ਗਾਣਾ 'ਰੱਬ ਮੰਨਿਆ' ਤਾਂ ਹਰ ਕਿਸੀ ਨੇ ਸੁਣਿਆ ਵੀ ਹੈ ਅਤੇ ਇਹ ਹਰ ਕਿਸੇ ਨੂੰ ਪਸੰਦ ਵੀ ਹੈ।
ਚੰਡੀਗੜ੍ਹ: ਐਕਟਰ ਸੋਨੂੰ ਸੂਦ (Actor Sonu Sood) ਵੀ ਪੰਜਾਬੀ ਗਾਈਕ ਲਖਵਿੰਦਰ ਵਡਾਲੀ (Punjabi Singer Lakhwinder Wadali) ਦੇ ਫੈਨ ਹੋ ਗਏ ਹਨ। ਵਡਾਲੀ ਦਾ ਗਾਣਾ 'ਰੱਬ ਮੰਨਿਆ' ਤਾਂ ਹਰ ਕਿਸੀ ਨੇ ਸੁਣਿਆ ਵੀ ਹੈ ਅਤੇ ਇਹ ਹਰ ਕਿਸੇ ਨੂੰ ਪਸੰਦ ਵੀ ਹੈ। ਇਸ ਦੇ ਨਾਲ ਹੀ ਇਸ ਗਾਣੇ ਫੈਨਸ ਲਈ ਖੁਸ਼ਖਬਰੀ ਹੈ ਕਿ ਹੁਣ ਇਸ ਗਾਣੇ ਨੂੰ ਰੀਕ੍ਰੀਏਟ ਕਰਨ ਦੀਆਂ ਤਿਆਰੀਆਂ ਚਲ ਰਹੀਆਂ ਹਨ।
ਜੀ ਹਾਂ ਦੱਸ ਦਈਏ ਕਿ ਹਾਲ ਹੀ 'ਚ ਫਿਲਮ 'ਕੋਈ ਜਾਣੇ ਨਾ' 'ਚ ਵਡਾਲੀ ਦੇ ਗਾਣੇ 'ਰੱਬ ਮੰਨਿਆ' ਨੂੰ ਰੀਕ੍ਰੀਏਟ ਕੀਤਾ ਗਿਆ ਹੈ। ਜਿਸ ਨੂੰ ਲਖਵਿੰਦਰ ਵਡਾਲੀ ਨੇ ਗਾਇਆ ਹੈ। ਇਸ ਗਾਣੇ ਨੂੰ ਇੱਕ ਵਾਰ ਫਿਰ ਤੋਂ ਲਖਵਿੰਦਰ ਵਡਾਲੀ ਹੀ ਗਾਉਂਦੇ ਸੁਣਾਈ ਦਿੱਤੇ। ਪਰ ਇਸ ਵਾਰ ਉਨ੍ਹਾਂ ਨੇ ਸੋਨੂੰ ਸੂਦ ਦੀ ਫਰਮਾਇਸ਼ 'ਤੇ ਇਹ ਗਾਣਾ ਗੁਣਗੁਣਾਇਆ।
ਦੱਸ ਦਈਏ ਕਿ ਜਦੋਂ ਸੋਨੂੰ ਨੂੰ ਵਡਾਲੀ ਨੇ ਇਹ ਗਾਣਾ ਸੁਣਾਇਆ ਉਨ੍ਹਾਂ ਦੇ ਨਾਲ ਮੌਕੇ 'ਤੇ ਦੇਸ਼ ਦੇ ਜਵਾਨ ਵੀ ਮਜੂਦ ਰਹੇ। ਇਹ ਖਾਸ ਵੀਡੀਓ ਲਖਵਿੰਦਰ ਵਡਾਲੀ ਨੇ ਸ਼ੇਅਰ ਕੀਤੀ ਹੈ, ਜਿਸ ਵਿਚ ਸੋਨੂੰ ਸੂਦ ਤੇ ਦੇਸ਼ ਦੇ ਜਵਾਨ ਲਖਵਿੰਦਰ ਵਡਾਲੀ ਦੇ ਗੀਤ ਦਾ ਆਨੰਦ ਮਾਨ ਰਹੇ ਹਨ।
ਇਸ ਦੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਖਿਵੰਦਰ ਵਡਾਲੀ ਨੇ ਸੋਨੂੰ ਸੂਦ ਦੀ ਤਾਰੀਫ ਕਰਦਿਆ ਲਿਖਿਆ ,"ਪਾਜੀ ਤੁਹਾਡੇ ਨਾਲ ਮਿਲ ਕੇ ਚੰਗਾ ਮਹਿਸੂਸ ਹੋ ਰਿਹਾ ਹੈ। ਤੁਸੀਂ ਜੋ ਇਨਸਾਨੀਅਤ ਲਈ ਕਰ ਰਹੇ ਹੋ, ਉਹ ਸੇਵਾ ਮੈਨੂੰ ਤੁਹਾਡੇ ਵੱਲ ਖਿੱਚਦੀ ਹੈ।"ਗੀਤ ਰੱਬ ਮੰਨਿਆ ਦਾ ਆਰਿਜਨਲ ਵਰਜ਼ਨ ਉਸਤਾਦ ਪੂਰਨ ਚੰਦ ਵਡਾਲੀ ਤੇ ਮਰਹੂਮ ਪਿਆਰੇ ਲਾਲ ਵਡਾਲੀ ਨੇ ਗਾਇਆ ਹੈ।
ਇਹ ਵੀ ਪੜ੍ਹੋ: ਹੁਣ ਭਰਨੇ ਪਏਗਾ 4 ਮਹੀਨੇ ਦਾ ਐਡਵਾਂਸ ਬਿਜਲੀ ਬਿੱਲ, ਸਰਕਾਰ ਦੇ ਫੈਸਲੇ ਮਗਰੋਂ ਹਾਹਾਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904