ਮੁੰਬਈ: ਬੀਤੇ ਕਰੀਬ ਅੱਠ ਦਿਨਾਂ ਤੋਂ ਬਾਲੀਵੁੱਡ ਦੀ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਹਸਪਤਾਲ ‘ਚ ਦਾਖਲ ਹੈ। ਉਨ੍ਹਾਂ ਦੀ ਸਿਹਤ ਬਾਰੇ ਆਏ ਦਿਨ ਖ਼ਬਰਾਂ ਆਉਂਦੀਆਂ ਹਨ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਬਿਹਤਰ ਹੈ। ਹੁਣ ਖ਼ਬਰ ਹੈ ਕਿ ਹੋਸ਼ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲ ਵੀ ਕੀਤੀ ਤੇ ਕਾਫੀ ਦਿਨਾਂ ਤੋਂ ਉਹ ਲਿਕਵਿਡ ਡਾਈਟ ‘ਤੇ ਸੀ ਪਰ ਹੁਣ ਲਤਾ ਨੇ ਖੁਦ ਖਾਣਾ ਖਾਧਾ।


ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਉਨ੍ਹਾਂ ਦੀ ਡਿਸਚਾਰਜ ਦੀ ਤਾਰੀਖ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। ਇੰਟਰਨੈਸ਼ਨਲ ਪੱਧਰ ਦੇ ਸੀਨੀਅਰ ਤੇ ਪਦਮਭੂਸ਼ਣ ਹਾਸਲ ਡਾਕਟਰ ਫਾਰੁਖ਼ ਉਦਵਾੜੀਆ ਲਤਾ ਦੇ ਇਲਾਜ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦੀ ਦੇਖ-ਰੇਖ ‘ਚ ਲਤਾ ਦੀ ਤਬੀਅਤ ‘ਚ ਸੁਧਾਰ ਹੋ ਰਿਹਾ ਹੈ।

ਦੱਸ ਦਈਏ ਕਿ ਅੱਜ 8ਵਾਂ ਦਿਨ ਹੈ ਜਦੋਂ ਦਖਣੀ ਮੁੰਬਈ ਦੇ ਬ੍ਰੈਂਚ ਕੈਂਡੀ ਹਸਪਤਾਲ ‘ਚ ਲਤਾ ਮੰਗੇਸ਼ਕਰ ਨੂੰ ਦਾਖਲ ਕਰਵਾਇਆ ਗਿਆ ਹੈ। ਲਤਾ ਮੰਗੇਸ਼ਕਰ ਨੂੰ ਪਿਛਲ਼ੇ ਸੋਮਵਾਰ ਦੀ ਰਾਤ ਸਾਹ ਲੈਣ ‘ਚ ਤਕਲੀਫ ਨਿਮੋਨੀਆ ਦੀ ਸ਼ਿਕਾਇਤ ਹੋਣ ਕਰਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।