(Source: ECI/ABP News)
Karan Johar: 'ਇੰਟੀਮੇਸੀ ਦੌਰਾਨ ਲਾਈਟਾਂ ਕਰ ਦਿੰਦਾ ਬੰਦ ...' ਸਮਲਿੰਗੀ ਸਬੰਧਾਂ ਵਿਚਾਲੇ ਕਰਨ ਜੌਹਰ ਨੇ ਕੀਤਾ ਹੈਰਾਨੀਜਨਕ ਖੁਲਾਸਾ...
Karan Johar: ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ, ਕਾਸਟਿਊਮ ਡਿਜ਼ਾਈਨਰ, ਅਭਿਨੇਤਾ ਅਤੇ ਟੀਵੀ ਹੋਸਟ ਕਰਨ ਜੌਹਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਖਾਸ
![Karan Johar: 'ਇੰਟੀਮੇਸੀ ਦੌਰਾਨ ਲਾਈਟਾਂ ਕਰ ਦਿੰਦਾ ਬੰਦ ...' ਸਮਲਿੰਗੀ ਸਬੰਧਾਂ ਵਿਚਾਲੇ ਕਰਨ ਜੌਹਰ ਨੇ ਕੀਤਾ ਹੈਰਾਨੀਜਨਕ ਖੁਲਾਸਾ... 'Lights off during intimacy...' Karan Johar made a surprising revelation in the midst of same-sex relationships... Karan Johar: 'ਇੰਟੀਮੇਸੀ ਦੌਰਾਨ ਲਾਈਟਾਂ ਕਰ ਦਿੰਦਾ ਬੰਦ ...' ਸਮਲਿੰਗੀ ਸਬੰਧਾਂ ਵਿਚਾਲੇ ਕਰਨ ਜੌਹਰ ਨੇ ਕੀਤਾ ਹੈਰਾਨੀਜਨਕ ਖੁਲਾਸਾ...](https://feeds.abplive.com/onecms/images/uploaded-images/2024/07/15/d5a2304fd3db5ceb9c4e568b8280889d1721033469653709_original.jpg?impolicy=abp_cdn&imwidth=1200&height=675)
Karan Johar: ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ, ਕਾਸਟਿਊਮ ਡਿਜ਼ਾਈਨਰ, ਅਭਿਨੇਤਾ ਅਤੇ ਟੀਵੀ ਹੋਸਟ ਕਰਨ ਜੌਹਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਖਾਸ ਇੰਟਰਵਿਊ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦਰਅਸਲ, ਨਿਰਮਾਤਾ ਨੇ ਬਾਡੀ ਡਿਸਮੋਰਫੀਆ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਬਚਪਨ ਤੋਂ ਹੀ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ।
ਕਰਨ ਜੌਹਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਚਪਨ ਹੋਰ ਬੱਚਿਆਂ ਵਾਂਗ ਆਸਾਨ ਨਹੀਂ ਸੀ। ਕਰਨ ਨੇ ਇਹ ਵੀ ਕਿਹਾ ਕਿ ਉਹ ਆਪਣੇ ਆਪ ਤੋਂ ਨਿਰਾਸ਼ ਮਹਿਸੂਸ ਕਰਦੇ ਸੀ ਅਤੇ ਅਕਸਰ ਸੋਚਦੇ ਸੀ ਕਿ ਉਨ੍ਹਾਂ ਦੇ ਮਾਪਿਆਂ ਨੂੰ ਉਸ ਤੋਂ ਵਧੀਆ ਪੁੱਤਰ ਮਿਲਣਾ ਚਾਹੀਦਾ ਸੀ।
ਪੂਲ 'ਚ ਜਾਣ ਤੋਂ ਘਬਰਾਉਂਦੇ ਕਰਨ
ਮਸ਼ਹੂਰ ਪੱਤਰਕਾਰ Faye D'Souza ਦੇ ਯੂਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਕਰਨ ਜੌਹਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਆਤਮਵਿਸ਼ਵਾਸ ਵਧਾਉਣ ਲਈ ਪਬਲਿਕ ਸਪੀਕਿੰਗ ਕਲਾਸਾਂ ਵੀ ਲਈਆਂ, ਕਿਉਂਕਿ ਉਹ ਹਰ ਸਮੇਂ ਨਿਰਾਸ਼ ਮਹਿਸੂਸ ਕਰਦੇ ਸੀ। ਕਰਨ ਦਾ ਕਹਿਣਾ ਹੈ ਕਿ ਕੋਈ ਫਰਕ ਨਹੀਂ ਪੈਂਦਾ ਤੁਸੀ ਜਿੰਨੇ ਮਰਜ਼ੀ ਕਾਮਯਾਬ ਹੋ ਜਾਓ, ਮੈਂ ਅੱਜ ਵੀ ਪੂਲ 'ਚ ਜਾਣ ਤੋਂ ਘਬਰਾਉਂਦਾ ਹਾਂ। ਮੈਂ ਇਸ ਵਿੱਚੋਂ ਬਾਹਰ ਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ, ਮੈਂ ਕਦੇ ਵੀ ਖੁਦ ਨੂੰ ਲੈ ਕੇ ਕਾਨਫੀਡੈਂਟ ਮਹਿਸੂਸ ਨਹੀਂ ਕਰਦਾ।
ਮੈਂ ਹੋਰ ਮੁੰਡਿਆਂ ਵਰਗਾ ਨਹੀਂ ਸੀ...
ਕਰਨ ਕਹਿੰਦੇ ਹਨ, "ਮੈਨੂੰ ਬਚਪਨ ਵਿੱਚ ਬਹੁਤ ਅਸਫਲਤਾ ਮਹਿਸੂਸ ਹੋਈ। ਮੈਨੂੰ ਲੱਗਿਆ ਮੈਂ ਆਪਣੇ ਮਾਤਾ ਅਤੇ ਪਿਤਾ ਨੂੰ ਨਿਰਾਸ਼ ਕਰ ਰਿਹਾ ਹਾਂ। ਮੈਨੂੰ ਅਜਿਹਾ ਲੱਗਦਾ ਸੀ ਕਿ ਮੈਂ ਉਹ ਲੜਕਾ ਨਹੀਂ ਹਾਂ, ਜੋ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ। ਮੈਂ ਦੂਜੇ ਮੁੰਡਿਆਂ ਵਰਗਾ ਨਹੀਂ ਸੀ। ਮੈਂ ਕਦੇ ਵੀ ਆਪਣੇ ਸੰਘਰਸ਼ਾਂ ਬਾਰੇ ਕੁਝ ਨਹੀਂ ਦੱਸਿਆ। ਕਿਸੇ ਨੂੰ ਵੀ ਅਤੇ ਕਿਤਾਬਾਂ ਅਤੇ ਫਿਲਮਾਂ ਵਿੱਚ ਮੇਰੀ ਦਿਲਚਸਪੀ ਦਿਖਾਈ।
ਬਚਪਨ ਵਿੱਚ ਮਜ਼ਾਕ ਉਡਾਇਆ ਜਾਂਦਾ ਸੀ
ਕਰਨ ਨੇ ਇੰਟਰਵਿਊ ਵਿੱਚ ਇੱਕ ਦਰਦਨਾਕ ਯਾਦ ਸਾਂਝੀ ਕੀਤੀ ਜਦੋਂ ਉਸਨੇ ਤਿੰਨ ਸਾਲ ਦੀ ਉਮਰ ਵਿੱਚ ਇੱਕ ਟੈਂਲੇਟ ਮੁਕਾਬਲੇ ਵਿੱਚ ਡਾਂਸ ਕੀਤਾ ਅਤੇ ਕੁਝ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਕਿਹਾ, 'ਮੈਂ ਉਸ ਮੁਕਾਬਲੇ 'ਚ ਡਾਂਸ ਕੀਤਾ ਅਤੇ ਲੋਕਾਂ ਨੇ ਮੇਰਾ ਮਜ਼ਾਕ ਉਡਾਇਆ। ਮੇਰੀ ਮਾਂ ਵੀ ਦਰਸ਼ਕਾਂ ਵਿੱਚ ਮੌਜੂਦ ਸੀ। ਘਰ ਆ ਕੇ ਮੈਂ ਬਹੁਤ ਰੋਇਆ ਅਤੇ ਸੋਚਿਆ, 'ਮੈਂ ਹੋਰ ਮੁੰਡਿਆਂ ਵਰਗਾ ਕਿਉਂ ਨਹੀਂ ਬਣ ਸਕਦਾ।'
ਕਾਨਫੀਡੈਂਟ ਵਧਾਉਣ ਲਈ ਲਗਾਈ ਕਲਾਸ
ਕਾਲਜ ਵਿੱਚ ਕਰਨ ਨੂੰ ਫਿੱਟ ਹੋਣ ਲਈ ਨਵਾਂ ਦਬਾਅ ਮਹਿਸੂਸ ਹੋਇਆ ਅਤੇ ਉਸਨੇ ਆਪਣਾ ਆਤਮਵਿਸ਼ਵਾਸ ਵਧਾਉਣ ਲਈ ਵਾਇਸ ਮੋਡੂਲੇਸ਼ਨ ਕਲਾਸ ਲਈ। ਕਰਨ ਨੇ ਦੱਸਿਆ, 'ਮੈਂ ਸਰੀਰ ਦੀਆਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਅਤੇ ਮੈਂ ਪਬਲਿਕ ਸਪੀਕਿੰਗ ਕਲਾਸ 'ਚ ਦਾਖਲਾ ਲਿਆ। ਉੱਥੇ ਕਿਸੇ ਨੇ ਕਿਹਾ ਕਿ ਮੇਰੀ ਆਵਾਜ਼ ਬਹੁਤ ਪਤਲੀ ਅਤੇ ਕੁੜੀਆਂ ਵਰਗੀ ਹੈ ਅਤੇ ਇਹ ਕਦੇ ਵੀ ਠੀਕ ਨਹੀਂ ਹੋਵੇਗੀ। ਉਨ੍ਹਾਂ ਨੇ ਮੈਨੂੰ ਇੱਕ ਕਲਾਸ ਵਿੱਚ ਭੇਜਿਆ ਜਿੱਥੇ ਮੈਂ ਆਪਣੀ ਆਵਾਜ਼ ਨੂੰ ਭਾਰੀ ਬਣਾਉਣ ਦਾ ਅਭਿਆਸ ਕੀਤਾ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਕੰਪਿਊਟਰ ਕਲਾਸ ਵਿੱਚ ਜਾ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਨਹੀਂ ਦੱਸਣਾ ਚਾਹੁੰਦਾ ਸੀ।
ਕਰਨ ਨੇ ਅੱਗੇ ਕਿਹਾ, 'ਮੈਂ ਆਪਣੇ ਸਰੀਰ ਨੂੰ ਲੈ ਕੇ ਬਹੁਤ ਅਜੀਬ ਮਹਿਸੂਸ ਕਰਦਾ ਹਾਂ, ਇਸ ਲਈ ਮੈਂ ਹਮੇਸ਼ਾ ਵੱਡੇ ਕੱਪੜੇ ਪਾਉਂਦਾ ਹਾਂ। ਇੱਥੋਂ ਤੱਕ ਕਿ ਇੰਟੀਮੇਸੀ ਦੇ ਸਮੇਂ ਵੀ ਮੈਂ ਲਾਈਟਾਂ ਬੰਦ ਕਰ ਦਿੰਦਾ ਹਾਂ। ਮੈਂ ਇਸ ਲਈ ਥੈਰੇਪੀ ਲੈ ਚੁੱਕਿਆ ਹਾਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)