Rhea Kapoor Wedding: ਅਨਿਲ ਕਪੂਰ ਦੀ ਧੀ ਦੇ ਵਿਆਹ ’ਚ ਪਰੋਸੀ ਲੁਧਿਆਣਾ ਦੀ ਚਨਾ ਬਰਫ਼ੀ, ਬਾਰਾਤੀਆਂ 'ਚ ਬਣੀ ਚਰਚਾ ਦਾ ਵਿਸ਼ਾ
Ludhiana's Chana Barfi: ਲੁਧਿਆਣਾ ਦੇ ਸ਼ਰਮਨ ਜੈਨ ਸਵੀਟਸ ਦੀ ਚਨਾ ਬਰਫ਼ੀ ਅਨਿਲ ਕਪੂਰ ਨੇ ਆਪਣੀ ਬੇਟੀ ਰੀਆ ਕਪੂਰ ਦੇ ਵਿਆਹ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਬਰਾਤੀਆਂ ਲਈ ਖ਼ਾਸ ਤੌਰ ਉੱਤੇ ਮੰਗਵਾਈ ਸੀ।
ਲੁਧਿਆਣਾ: ਦੇਸ਼ ਤੇ ਵਿਦੇਸ਼ਾਂ ਵਿੱਚ ਹੌਜ਼ਰੀ, ਸਾਈਕਲਾਂ ਤੇ ਹੈਂਡ ਟੂਲਜ਼ ਦੇ ਨਿਰਮਾਣ ਵਿੱਚ ਚੋਟੀ 'ਤੇ ਰਹਿਣ ਵਾਲਾ ਲੁਧਿਆਣਾ ਦਾ ਭੋਜਨ ਅੱਜਕੱਲ੍ਹ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਸਿਤਾਰਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ ਵਿੱਚ, ਅਦਾਕਾਰ ਅਨਿਲ ਕਪੂਰ ਦੀ ਧੀ ਰੀਆ ਕਪੂਰ ਦੇ ਵਿਆਹ ਵਿੱਚ, ਲੁਧਿਆਣਾ ਦੀ ਚਨਾ ਬਰਫ਼ੀ ਵੀ ਬਾਰਾਤੀਆਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
ਜੀ ਹਾਂ, ਲੁਧਿਆਣਾ ਦੇ ਸ਼ਰਮਨ ਜੈਨ ਸਵੀਟਸ ਦੀ ਚਨਾ ਬਰਫ਼ੀ ਅਨਿਲ ਕਪੂਰ ਨੇ ਆਪਣੀ ਬੇਟੀ ਰੀਆ ਕਪੂਰ ਦੇ ਵਿਆਹ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਬਰਾਤੀਆਂ ਲਈ ਖ਼ਾਸ ਤੌਰ ਉੱਤੇ ਮੰਗਵਾਈ ਸੀ। ਇਸ ਲਈ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਵੱਲੋਂ 7 ਅਗਸਤ ਨੂੰ ਆਰਡਰ ਦਿੱਤਾ ਗਿਆ ਸੀ। ਆਰਡਰ ਮਿਲਣ ਤੋਂ ਬਾਅਦ, ਉਸ ਨੇ ਸ਼ਰਮਨ ਜੈਨ ਸਵੀਟਸ ਦੇ ਮਾਲਕ ਵਿਪਿਨ ਜੈਨ ਨੂੰ ਬੁਲਾਇਆ ਤੇ ਸ਼ਾਨਦਾਰ ਮਿਠਾਈਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਸ਼ਰਮਨ ਜੈਨ ਸਵੀਟਸ ਦੇ ਵਿਪਨ ਜੈਨ ਅਨੁਸਾਰ, ਅਨਿਲ ਕਪੂਰ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਕਪੂਰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਆਏ ਸਨ। ਉੱਥੇ ਉਨ੍ਹਾਂ ਦੇ ਇੱਕ ਜਾਣਕਾਰ ਦੇ ਘਰ ਚਨਾ ਬਰਫੀ ਤੇ ਹੋਰ ਮਠਿਆਈਆਂ ਖਾਧੀਆਂ ਸਨ। ਇਸ ਤੋਂ ਬਾਅਦ, ਉਨ੍ਹਾਂ ਨੂੰ ਇਹ ਮਿੱਠਾਈ ਪਸੰਦ ਆਈ।
ਇਸੇ ਲਈ ਉਨ੍ਹਾਂ ਨੇ ਇਸ ਮਿਠਾਈ ਬਾਰੇ ਹੋਰ ਜਾਣਕਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਚਨਾ ਬਰਫੀ ਦਾ ਆਰਡਰ ਦਿੱਤਾ, ਜਦੋਂਕਿ ਸ਼ਰਮਨ ਜੈਨ ਸਵੀਟਸ ਤੋਂ ਕਈ ਹੋਰ ਮਠਿਆਈਆਂ ਵੀ ਮੰਗਵਾਈਆਂ ਗਈਆਂ। ਵਿਪਿਨ ਜੈਨ ਅਨੁਸਾਰ, ਉਨ੍ਹਾਂ ਦੀ ਤਿਆਰ ਕੀਤੀ ਚਨਾ ਬਰਫੀ 3 ਮਹੀਨਿਆਂ ਤੱਕ ਖਰਾਬ ਨਹੀਂ ਹੁੰਦੀ ਤੇ ਇਸ ਦੇ ਸਵਾਦ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ।
ਸ਼ਰਮਨ ਜੈਨ ਸਵੀਟਸ ਦੇ ਮਾਲਕ ਵਿਪਨ ਜੈਨ ਦਾ ਕਹਿਣਾ ਹੈ ਕਿ ਇਹ ਮਿਠਾਈ 3 ਮਹੀਨੇ ਤੱਕ ਖਰਾਬ ਨਹੀਂ ਹੁੰਦੀ ਕਿਉਂਕਿ ਇਸ ਵਿੱਚ ਦੁੱਧ ਦੇ ਉਤਪਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਬਰਫੀ ਚਨਾ ਪਾਊਡਰ, ਮਿਸ਼ਰੀ, ਦੇਸੀ ਘਿਓ, ਬਦਾਮ ਤੇ ਖੰਡ ਤੋਂ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੇ ਲੁਧਿਆਣਾ ਵਿੱਚ ਤਿੰਨ ਆਊਟਲੈਟ ਹਨ।
ਲੁਧਿਆਣਾ ਵਿੱਚ ਚਨਾ ਬਰਫ਼ੀ ਬਣਾਉਣ ਦੀ ਸ਼ੁਰੂਆਤ ਸ਼ਰਮਨ ਜੈਨ ਸਵੀਟਸ ਨੇ ਹੀ ਕੀਤੀ ਸੀ ਤੇ ਹੁਣ ਇਸ ਬਰਫ਼ੀ ਦੇ ਦੇਸ਼ ਭਰ ਵਿੱਚ ਅਨੇਕ ਪ੍ਰਸ਼ੰਸਕ ਹਨ। ਦਿੱਲੀ, ਗੁੜਗਾਓਂ, ਹੈਦਰਾਬਾਦ, ਮੁੰਬਈ, ਜੰਮੂ ਅਤੇ ਯੂਪੀ ਸਮੇਤ ਕਈ ਰਾਜਾਂ ਦੇ ਗਾਹਕ ਇਸ ਬਰਫੀ ਨੂੰ ਔਨਲਾਈਨ ਆਰਡਰ ਕਰਦੇ ਹਨ।
ਹੁਣ ਕੰਪਨੀ ਇਸ ਕਾਰੋਬਾਰ ਨੂੰ ਵਿਦੇਸ਼ੀ ਬਾਜ਼ਾਰ ਵਿੱਚ ਵੀ ਫੈਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੇ ਪ੍ਰਮੁੱਖ ਸਟੋਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਦੀ ਬਰਾਮਦ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਜਹਾਜ਼ ਇੱਕ ਘੰਟਾ ਕਾਬੁਲ ’ਤੇ 28,000 ਫ਼ੁੱਟ ਉੱਚਾ ਉੱਡਦਾ ਰਿਹਾ, ਮਸਾਂ ਲਿਆ ਸਕਿਆ 129 ਭਾਰਤੀ ਵਾਪਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin