ਪੜਚੋਲ ਕਰੋ
Advertisement
ਕਸ਼ਮੀਰ ‘ਚ ਕੁਝ ਇਸ ਤਰ੍ਹਾਂ ਬਣੀ ‘ਰਾਜ਼ੀ’
ਮੁੰਬਈ: ਆਲੀਆ ਭੱਟ ਦੀ ਫ਼ਿਲਮ ‘ਰਾਜ਼ੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਆਪਣੇ ਰੋਲ ਲਈ ਆਲਿਆ ਨੂੰ ਲਗਾਤਾਰ ਹਰ ਪਾਸਿਉਂ ਤਾਰੀਫ ਮਿਲ ਰਹੀ ਹੈ। ਫ਼ਿਲਮ ਦਾ ਡਾਇਰੈਕਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਹੁਣ ਮੇਘਨਾ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਦਾ ਇੱਕ ਮੇਕਿੰਗ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਕਸ਼ਮੀਰ ‘ਚ ਸ਼ੂਟਿੰਗ ਦੇ ਆਪਣੇ ਤਜ਼ਰਬੇ ਦੱਸ ਰਹੀ ਹੈ।
ਵੀਡੀਓ ਦੀ ਸ਼ੁਰੂਆਤ ‘ਚ ਮੇਘਨਾ ਆਪਣੇ ਪਿਤਾ ਗੁਲਜ਼ਾਰ ਦੇ ਨਾਲ ਬੈਠੀ ਨਜ਼ਰ ਆ ਰਹੀ ਹੈ ਅਤੇ ਆਪਣੇ ਖ਼ੂਬਸੂਰਤ ਪਲਾਂ ਬਾਰੇ ਦੱਸ ਰਹੀ ਹੈ। ਫ਼ਿਲਮ ‘ਚ ਆਲਿਆ ਸਹਿਮਤ ਨਾਂ ਦੀ ਕੁੜੀ ਦਾ ਰੋਲ ਕਰ ਰਹੀ ਹ ਅਤੇ ਵਿੱਕੀ ਕੌਸ਼ਲ ਇੱਕ ਪਾਕਿਸਤਾਨੀ ਆਰਮੀ ਅਫਸਰ ਦਾ। ਦੋਹਾਂ ਦਾ ਵਿਆਹ ਵੀ ਹੋ ਜਾਂਦਾ ਹੈ।
[embed]
ਆਲਿਆ ਨੇ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ‘ਜਿੱਥੇ ਫ਼ਿਲਮ ਦੀ ਸ਼ੂਟਿੰਗ ਹੋਈ ਸੀ ਉੱਥੇ ਫ਼ੋਨ ਦਾ ਨੈਟਵਰਕ ਬਹੁਤ ਘੱਟ ਸੀ। ਜਿਸ ਕਰ ਕੇ ਉਹ ਫੋਨ ‘ਚ ਬਿਜ਼ੀ ਨਾ ਹੋਕੇ ਕਸ਼ਮੀਰ ਦੀ ਵਾਦੀਆਂ ਤੇ ਪਹਾੜਾਂ ਨੂੰ ਦੇਖਦੇ ਰਹਿੰਦੇ ਸੀ।
ਮੇਘਨਾ ਗੁਲਜ਼ਾਰ ਇਸ ਤੋਂ ਪਹਿਲਾਂ ‘ਤਲਵਾਰ’ ਫ਼ਿਲਮ ਨੂੰ ਡਾਇਰੈਕਟ ਕਰ ਚੁੱਕੀ ਹੈ। ‘ਰਾਜ਼ੀ’ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ‘ਤੇ ਆਧਾਰਿਤ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement