(Source: ECI/ABP News)
PM Modi: ਪੀਐਮ ਮੋਦੀ ਨੇ ਪੱਗ ਬੰਨ੍ਹ ਕੀਤੀ ਸੇਵਾ, ਮੀਕਾ ਸਿੰਘ ਨੇ ਪ੍ਰਧਾਨ ਮੰਤਰੀ ਦੇ ਵਾਇਰਲ ਵੀਡੀਓ 'ਤੇ ਦਿੱਤੀ ਅਜਿਹੀ ਪ੍ਰਤੀਕਿਰਿਆ
Mika Singh On PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਟਨਾ ਦੇ ਗੁਰਦੁਆਰਾ ਪਟਨਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੇਵਾ ਕੀਤੀ। ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ
![PM Modi: ਪੀਐਮ ਮੋਦੀ ਨੇ ਪੱਗ ਬੰਨ੍ਹ ਕੀਤੀ ਸੇਵਾ, ਮੀਕਾ ਸਿੰਘ ਨੇ ਪ੍ਰਧਾਨ ਮੰਤਰੀ ਦੇ ਵਾਇਰਲ ਵੀਡੀਓ 'ਤੇ ਦਿੱਤੀ ਅਜਿਹੀ ਪ੍ਰਤੀਕਿਰਿਆ Mika singh reaction on PM Narendra Modi wear Sikh turban and served food PM Modi: ਪੀਐਮ ਮੋਦੀ ਨੇ ਪੱਗ ਬੰਨ੍ਹ ਕੀਤੀ ਸੇਵਾ, ਮੀਕਾ ਸਿੰਘ ਨੇ ਪ੍ਰਧਾਨ ਮੰਤਰੀ ਦੇ ਵਾਇਰਲ ਵੀਡੀਓ 'ਤੇ ਦਿੱਤੀ ਅਜਿਹੀ ਪ੍ਰਤੀਕਿਰਿਆ](https://feeds.abplive.com/onecms/images/uploaded-images/2024/05/15/40c087dd6f7f4eb0e76403beef1789ae1715743569768709_original.jpg?impolicy=abp_cdn&imwidth=1200&height=675)
Mika Singh On PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਟਨਾ ਦੇ ਗੁਰਦੁਆਰਾ ਪਟਨਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੇਵਾ ਕੀਤੀ। ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਦੱਸ ਦੇਈਏ ਕਿ ਇਸ ਦੌਰਾਨ ਉਨ੍ਹਾਂ ਗੁਰਦੁਆਰਾ ਪਟਨਾ ਸਾਹਿਬ ਵਿਖੇ ਲੰਗਰ ਵੀ ਵਰਤਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਗ ਬੰਨ੍ਹੀ ਨਜ਼ਰ ਆਏ। ਉਨ੍ਹਾਂ ਦੀਆਂ ਤਸਵੀਰਾਂ ਉੱਪਰ ਆਮ ਜਨਤਾ ਦੇ ਨਾਲ-ਨਾਲ ਕਲਾਕਾਰਾਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮੀਕਾ ਸਿੰਘ ਨੇ ਪੀਐਮ ਮੋਦੀ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਉੱਪਰ ਪ੍ਰਤੀਕਿਰਿਆ ਦਿੱਤੀ ਹੈ।
ਪੀਐਮ ਮੋਦੀ ਦੀ ਸ਼ਲਾਘਾ 'ਚ ਬੋਲੇ ਸ਼ਬਦ...
ਗਾਇਕ ਮੀਕਾ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੀਐਮ ਨਰਿੰਦਰ ਮੋਦੀ ਦੀ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਉਨ੍ਹਾਂ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਗਾਇਕ ਮੀਕਾ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਟਨਾ ਸਥਿਤ ਗੁਰਦੁਆਰਾ ਪਟਨਾ ਸਾਹਿਬ ਦੇ ਦਰਸ਼ਨ ਕਰਨ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਵਾਹ ਗੁਰੂ ਜੀ ਕਾ ਖਾਲਸਾ, ਵਾਹ ਗੁਰੂ ਜੀ ਕੀ ਫਤਹਿ, ਨਰਿੰਦਰ ਮੋਦੀ ਜੀ ਤੁਸੀਂ ਮਹਾਨ ਹੋ। ਭਾਜੀ, ਤੁਸੀਂ ਪੱਗ ਬੰਨ ਕੇ ਬਹੁਤ ਆਨੰਦ ਮਾਣ ਰਹੇ ਹੋ। ਬਿਲਕੁਲ ਸ਼ਾਨਦਾਰ।' ਇਸ ਤਰ੍ਹਾਂ ਉਨ੍ਹਾਂ ਨੇ ਪੀਐਮ ਮੋਦੀ ਦੀ ਦਿਲੋਂ ਤਾਰੀਫ਼ ਕੀਤੀ ਹੈ।
Waheguru ji ka khalasa waheguru ji ki fateh..@narendramodi ji tussi great ho.. bhaaji turban ban ke bohat hi jada sone lag re ho.. ek dum Ghaint 🤗🙏 pic.twitter.com/JXFIkxk1kG
— King Mika Singh (@MikaSingh) May 14, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦਿਨਾਂ ਬਿਹਾਰ ਫੇਰੀ ਦੇ ਦੂਜੇ ਦਿਨ ਸੋਮਵਾਰ ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਭਗਵੇਂ ਰੰਗ ਦੀ ਪੱਗ ਪਹਿਨੇ ਨਜ਼ਰ ਆਏ। ਪੀਐਮ ਮੋਦੀ ਨੇ ਮੱਥਾ ਟੇਕਿਆ ਅਤੇ ਲੰਗਰ ਵਰਤਾਇਆ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ਲੋਕ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)