ਪੜਚੋਲ ਕਰੋ
Advertisement
ਮਿਥੁਨ ਚੱਕਰਵਰਤੀ ਬਿਮਾਰ, ਹਸਪਤਾਲ ‘ਚ ਦਾਖਲ
ਮੁੰਬਈ: ਬਾਲੀਵੁੱਡ ਐਕਟਰ ਮਿਥੁਨ ਚੱਕਰਵਰਤੀ ਦੀ ਤਬੀਅਤ ਪਿਛਲੇ ਕੁਝ ਸਮੇਂ ਤੋਂ ਖਰਾਬ ਚੱਲ ਰਹੀ ਹੈ। ਮਿਥੁਨ ਕਾਫੀ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ। ਇਸ ਦਾ ਕਾਰਨ ਉਨ੍ਹਾਂ ਦੀ ਖਰਾਬ ਤਬੀਅਤ ਦੱਸੀ ਜਾ ਰਹੀ ਹੈ। ਮਿਥੁਨ ਦੇ ਲੱਕ ‘ਚ ਦਰਦ ਕਾਰਨ ਉਹ ਲੰਬੇ ਸਮੇਂ ਤੋਂ ਸਕ੍ਰੀਨ ਤੋਂ ਦੂਰ ਹਨ।
ਜਦੋਂ ਕਿ ਕੁਝ ਸਮਾਂ ਪਹਿਲਾਂ ਕੁਝ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਵਾਪਸੀ ਕੀਤੀ ਸੀ। ਹੁਣ ਇੱਕ ਵਾਰ ਫਿਰ ਦਰਦ ਸ਼ੁਰੂ ਹੋਣ ਕਾਰਨ ਉਹ ਦਿੱਲੀ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਮਿਥੁਨ ਹਾਈਬ੍ਰਨੇਸ਼ਨ ਕਰਕੇ ਪ੍ਰੇਸ਼ਾਨ ਚਲ ਰਹੇ ਹਨ। ਆਪਣੇ ਇਲਾਜ ਲਈ ਉਹ ਆਪਣੇ ਊਟੀ ਵਾਲੇ ਘਰ ‘ਚ ਆਰਾਮ ਵੀ ਕਰ ਰਹੇ ਸੀ ਤੇ ਲਾਂਸ ਏਂਜਲਸ ‘ਚ ਆਪਣਾ ਇਲਾਜ ਵੀ ਕਰਵਾ ਚੁੱਕੇ ਹਨ। ਇਸ ਤੋਂ ਬਾਅਦ ਉਹ ਠੀਕ ਹੋ ਕੇ ਕੰਮ ‘ਤੇ ਵਾਪਸ ਆਏ ਪਰ ਉਨ੍ਹਾਂ ਦੇ ਲੱਕ ਦਾ ਦਰਦ ਫਿਰ ਸ਼ੁਰੂ ਹੋ ਗਿਆ।
ਮਿਥੁਨ ਨੂੰ ਸੰਜੇ ਦੱਤ ਦੀ ‘ਲੱਕ’ ਫ਼ਿਲਮ ਦੀ ਸ਼ੂਟਿੰਗ ਸਮੇਂ ਇੱਕ ਸੀਨ ਸ਼ੂਟ ਕਰਦੇ ਸਮੇਂ ਸੱਟ ਲੱਗੀ ਸੀ। ਇਸ ਸੀਨ ‘ਚ ਮਿਥੁਨ ਨੇ ਚੌਪਰ ਤੋਂ ਛਾਲ ਮਾਰਨੀ ਸੀ ਪਰ ਗਲਤ ਟਾਈਮ ‘ਤੇ ਛਾਲ ਮਾਰਨ ਕਰਕੇ ਉਹ ਹੇਠ ਡਿੱਗ ਗਏ ਸੀ।
ਮਿਥੁਨ ਚਕਰਵਰਤੀ ਨੂੰ ਆਖਰੀ ਬਾਰ ਫ਼ਿਲਮ ‘ਹਵਾਈਜਾਦਾ’ ‘ਚ ਨਜ਼ਰ ਆਏ ਸੀ। ਇਸ ਫ਼ਿਲਮ ‘ਚ ਆਯੂਸ਼ਮਾਨ ਖੁਰਾਨਾ ਉਨ੍ਹਾਂ ਦੇ ਨਾਲ ਸੀ। ਮਿਥੁਨ ਇੰਡਸਟਰੀ ‘ਚ ਦਾਦਾ ਨਾਂ ਤੋਂ ਫੇਮਸ ਹਨ। ਆਪਣੀ ਦਮਦਾਰ ਅਕਟਿੰਗ ਕਰਕੇ ਉਹ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਜਿੱਤ ਚੁੱਕੇ ਹਨ।
ਹੁਣ ਠੀਕ ਹੋਣ ਤੋਂ ਬਾਅਦ ਦਾਦਾ ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਚ ਅਹਿਮ ਰੋਲ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਚ ਵੀ ਨਜ਼ਰ ਆ ਸਕਦੇ ਹਨ। ਜੋ ਇੱਕ ਪੀਰਿਅਡ-ਥ੍ਰਿਲਰ ਫ਼ਿਲਮ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement