ਨਵੀਂ ਦਿੱਲੀ: ਮਲਿਆਲਮ ਫਿਲਮਾਂ ਦੀ ਅਦਾਕਾਰਾ ਪ੍ਰਿਆ ਪ੍ਰਕਾਸ਼ ਅੱਜ-ਕੱਲ੍ਹ ਛੋਟੇ ਜਿਹੇ ਕਲਿੱਪ ਕਰਕੇ ਸੁਰਖੀਆਂ ਵਿੱਚ ਹੈ। ਸੋਸ਼ਲ ਮੀਡੀਆ ਦੀ ਸਨਸਨੀ ਪ੍ਰਿਆ ਦੇ ਇਸ ਵੀਡੀਓ 'ਤੇ ਇੱਕ ਬੀਜੇਪੀ ਲੀਡਰ ਨੇ ਕਿਹਾ ਹੈ ਕਿ ਉਹ ਨੌਜਵਾਨ ਪਕੌੜੇ ਵੇਚਣੇ ਜੋਗੇ ਹੀ ਹਨ ਜਿਹੜੇ ਕਿ ਇੱਕ ਕੁੜੀ ਦੇ ਅੱਖ ਮਾਰਨ 'ਤੇ ਉਸ ਨੂੰ ਫਾਲੋ ਕਰਦੇ ਹਨ। ਪ੍ਰਿਆ ਦੀ ਵੀਡੀਓ ਨੂੰ ਲੈ ਕੇ ਬੀਜੇਪੀ ਲੀਡਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ।
ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਬੀਜੇਪੀ ਲੀਡਰ ਸੰਜੀਵ ਮਿਸ਼ਰਾ ਨੇ ਫੇਸਬੁੱਕ 'ਤੇ ਲਿਖਿਆ ਕਿ ਜਿਸ ਮੁਲਕ ਵਿੱਚ ਸਿਰਫ ਕੁੜੀ ਦੇ ਅੱਖ ਮਾਰਨ ਦੇ 24 ਘੰਟਿਆਂ ਦੇ ਅੰਦਰ ਸੱਤ ਲੱਖ ਫਾਲੋਅਰਜ਼ ਹੋ ਜਾਣ, ਉਸ ਮੁਲਕ ਦੇ ਨੌਜਵਾਨ ਪਕੌੜੇ ਵੇਚਣ ਲਾਇਕ ਹੀ ਹਨ। ਬੀਜੇਪੀ ਲੀਡਰ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਪੌਕੜੇ ਵੇਚਣ 'ਤੇ ਪੀਐਮ ਮੋਦੀ ਦੇ ਬਿਆਨ 'ਤੇ ਵਿਰੋਧੀ ਧਿਰ ਲਗਾਤਾਰ ਹਮਲੇ ਕਰ ਰਹੀ ਹੈ।
ਸੰਜੀਵ ਮਿਸ਼ਰਾ ਨੇ ਪ੍ਰਿਆ ਦੀ ਵੀਡੀਓ ਨੂੰ ਲੈ ਕੇ ਪੀਐਮ ਮੋਦੀ ਨੂੰ ਚਿੱਠੀ ਵੀ ਲਿਖੀ ਹੈ। ਸੰਜੀਵ ਦੀ ਮੰਗ ਹੈ ਕਿ ਅੱਜ-ਕੱਲ੍ਹ ਬੱਚਿਆਂ ਦੇ ਪੇਪਰਾਂ ਦਾ ਸਮਾਂ ਚੱਲ ਰਿਹਾ ਹੈ। ਅਜਿਹੇ ਵਿੱਚ ਬੱਚਿਆਂ 'ਤੇ ਇਸ ਵੀਡੀਆ ਦਾ ਗਲਤ ਅਸਰ ਹੋਵੇਗਾ। ਇਸ 'ਤੇ ਰੋਕ ਲਾਈ ਜਾਵੇ।