ਜ਼ਬਰਦਸਤ ਹੈ ਰਾਣੀ ਮੁਖਰਜੀ ਦੀ 'ਮਿਸਿਜ਼ ਚੈਟਰਜੀ ਵਰਸੇਜ ਨਾਰਵੇ' ਦਾ ਟ੍ਰੇਲਰ, ਬੱਚਿਆਂ ਲਈ ਸਾਰੀਆਂ ਹੱਦਾਂ ਪਾਰ ਕਰਦੀ ਨਜ਼ਰ ਆਈ
Mrs Chatterjee Vs Norway Trailer: ਰਾਣੀ ਮੁਖਰਜੀ ਦੀ ਆਉਣ ਵਾਲੀ ਫਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' ਦਾ ਪਹਿਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਬਹੁਤ ਜ਼ਬਰਦਸਤ ਲੱਗ ਰਿਹਾ ਹੈ ਅਤੇ ਰਾਣੀ ਇਸ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ।
Mrs Chatterjee Vs Norway Trailer: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਆਉਣ ਵਾਲੀ ਫਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' ਦਾ ਪਹਿਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਬਹੁਤ ਜ਼ਬਰਦਸਤ ਲੱਗ ਰਿਹਾ ਹੈ ਅਤੇ ਇਸ ਵਿੱਚ ਰਾਣੀ ਮੁਖਰਜੀ ਦੀ ਸ਼ਾਨਦਾਰ ਪਰਫਾਰਮੈਂਸ ਨਜ਼ਰ ਆ ਰਹੀ ਹੈ। ਫਿਲਮ ਇੱਕ ਬੰਗਾਲੀ ਔਰਤ ਬਾਰੇ ਹੈ ਜੋ ਨਾਰਵੇ ਵਿੱਚ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਹੈ।
ਹਾਲਾਂਕਿ, ਬਾਲ ਸੁਰੱਖਿਆ ਸੇਵਾਵਾਂ ਦੁਆਰਾ ਉਸ ਦੇ ਬੱਚਿਆਂ ਨੂੰ ਉਸ ਤੋਂ ਖੋਹ ਲਿਆ ਜਾਂਦਾ ਹੈ। ਟ੍ਰੇਲਰ ਦੀ ਸ਼ੁਰੂਆਤ ਸ਼੍ਰੀਮਤੀ ਚੈਟਰਜੀ ਦੁਆਰਾ ਨਾਰਵੇ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸਹੀ ਤਸਵੀਰ ਪੇਸ਼ ਕਰਨ ਨਾਲ ਹੁੰਦੀ ਹੈ। ਉਹ ਆਪਣੇ ਪਰਿਵਾਰ ਨਾਲ ਨਾਰਵੇ ਵਿੱਚ ਨਵੀਂ ਸ਼ੁਰੂਆਤ ਕਰਨ ਲਈ ਆਪਣਾ ਦੇਸ਼ ਛੱਡਦੀ ਹੈ। ਉਹ ਆਪਣੇ ਦੋਵੇਂ ਬੱਚਿਆਂ ਸ਼ੁਭ ਅਤੇ ਸ਼ੁਚੀ ਨੂੰ ਬਹੁਤ ਪਿਆਰ ਕਰਦੀ ਹੈ। ਪਰ ਇੱਕ ਦਿਨ ਦੋ ਔਰਤਾਂ ਉਸ ਤੋਂ ਦੇਵੇਂ ਬੱਚੇ ਖੋਹ ਲੈਂਦੀ ਹੈ। ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਚੈਟਰਜੀ ਬੱਚਿਆਂ ਦੀ ਸਹੀ ਦੇਖਭਾਲ ਕਰਨ ਵਿੱਚ ਅਸਮਰਥ ਹੋਣ ਤੋਂ ਬਾਅਦ ਸਰਕਾਰ ਵਲੋਂ ਬੱਚਿਆਂ ਨੂੰ ਉਸ ਤੋਂ ਦੂਰ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ: Parmish Verma: ਪਰਮੀਸ਼ ਵਰਮਾ ਨਵੀਂ ਮਰਸਡੀਜ਼ ਕਾਰ ਨੂੰ ਸੜਕਾਂ 'ਤੇ ਭਜਾਉਂਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਬੱਚਿਆਂ ਲਈ ਲੜਦੀ ਨਜ਼ਰ ਆਈ ਰਾਣੀ ਮੁਖਰਜੀ
ਅਸਲ ਵਿੱਚ, ਨਾਰਵੇ ਅਤੇ ਭਾਰਤ ਦੋਵਾਂ ਵਿੱਚ ਬਹੁਤ ਸਾਰੇ ਸੱਭਿਆਚਾਰਕ ਅੰਤਰ ਹਨ ਅਤੇ ਰਹਿਣ ਦਾ ਤਰੀਕਾ ਵੱਖਰਾ ਹੈ। ਇਸ ਕਾਰਨ ਨਾਰਵੇ ਦੇ ਅਧਿਕਾਰੀ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਤਰੀਕਿਆਂ ਨੂੰ ਗਲਤ ਮੰਨਦੇ ਹਨ। ਜਦੋਂ ਸ਼੍ਰੀਮਤੀ ਚੈਟਰਜੀ ਆਪਣੇ ਬੱਚਿਆਂ ਨੂੰ ਹੱਥੀਂ ਖੁਆਉਂਦੀ ਹੈ, ਉਨ੍ਹਾਂ ਨਾਲ ਉਸੇ ਬਿਸਤਰੇ 'ਤੇ ਸੌਂਦੀ ਹੈ ਜਾਂ ਆਪਣੇ ਬੱਚਿਆਂ ਨੂੰ 'ਨਜ਼ਰ' ਟਿੱਕਾ ਲਗਾਉਂਦੀ ਹੈ, ਤਾਂ ਉਥੇ ਲੋਕਾਂ ਨੂੰ ਇਹ ਗਲਤ ਲੱਗਦਾ ਹੈ।
ਉਨ੍ਹਾਂ ਦੇ ਅਨੁਸਾਰ ਇਹ ਸਭ ਕੁਝ ਮਾਂ ਨੂੰ ਆਪਣੇ ਬੱਚਿਆਂ ਤੋਂ ਵੱਖ ਕਰਨ ਲਈ ਕਾਫੀ ਹੈ। ਹਾਲਾਂਕਿ, ਸ਼੍ਰੀਮਤੀ ਚੈਟਰਜੀ ਹਾਰ ਨਹੀਂ ਮੰਨੇਗੀ। ਉਹ ਨਾਰਵੇ ਅਤੇ ਭਾਰਤ ਦੀਆਂ ਅਦਾਲਤਾਂ ਵਿੱਚ ਆਪਣੇ ਅਤੇ ਆਪਣੇ ਬੱਚਿਆਂ ਦੇ ਹੱਕਾਂ ਲਈ ਲੜਨ ਵਾਸਤੇ ਨਾਰਵੇ ਅਤੇ ਭਾਰਤ ਦੀ ਅਦਾਲਤਾਂ ਵਿੱਚ ਜਾਂਦੀ ਹੈ।
ਆਸ਼ਿਮਾ ਛਿੱਬਰ ਦੁਆਰਾ ਨਿਰਦੇਸ਼ਤ, 'ਮਿਸਿਜ਼ ਚੈਟਰਜੀ ਬਨਾਮ ਨਾਰਵੇ' ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫਿਲਮ ਇੱਕ ਐਨਆਰਆਈ ਮਾਂ ਦੀ ਨਾਰਵੇਈ ਪਾਲਣ ਪੋਸ਼ਣ ਪ੍ਰਣਾਲੀ ਅਤੇ ਸਥਾਨਕ ਕਾਨੂੰਨੀ ਮਸ਼ੀਨਰੀ ਦੇ ਵਿਰੁੱਧ ਆਪਣੇ ਬੱਚਿਆਂ ਦੀ ਕਸਟਡੀ ਮੁੜ ਪ੍ਰਾਪਤ ਕਰਨ ਲਈ ਲੜਾਈ ਦੀ ਕਹਾਣੀ ਦੱਸਦੀ ਹੈ। ਪਹਿਲਾਂ ਇਹ ਫਿਲਮ 3 ਮਾਰਚ, 2023 ਨੂੰ ਰਿਲੀਜ਼ ਹੋਣੀ ਸੀ ਪਰ ਬਾਅਦ ਵਿੱਚ ਇਸ ਦੀ ਰਿਲੀਜ਼ ਡੇਟ ਨੂੰ ਬਦਲ ਕੇ 21 ਮਾਰਚ, 2023 ਕਰ ਦਿੱਤਾ ਗਿਆ ਹੈ। ਹੁਣ ਇਹ ਰਾਣੀ ਮੁਖਰਜੀ ਦੇ ਜਨਮਦਿਨ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: Salman Khan: ਸਲਮਾਨ ਖਾਨ ਬਾਲੀਵੁੱਡ ਦੇ ਸਭ ਤੋਂ ਦਰਿਆਦਿਲ ਐਕਟਰ, ਕਮਾਈ ਦਾ 90 ਫੀਸਦੀ ਹਿੱਸਾ ਕਰਦੇ ਦਾਨ, 10 ਪਰਸੈਂਟ ਖੁਦ ਰੱਖਦੇ