ਮੁੰਬਈ: ਬਾਲੀਵੁੱਡ ਐਕਟਰਸ ਰਾਧਿਕਾ ਆਪਟੇ ਤੇ ਮਨੀਸ਼ਾ ਕੋਈਰਾਲਾ ਦੀ ਆਉਣ ਵਾਲੀ ਫ਼ਿਲਮ ਤੇ ਨੈਟਫਲਿਕਸ ਦੀ ਤੀਜੀ ਓਰੀਜਨਲ ਇੰਡੀਅਨ ਫ਼ਿਲਮ `ਲਸਟ ਸਟੋਰੀਜ਼` ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ `ਚ ਕਰਨ ਜੌਹਰ, ਅਨੁਰਾਗ ਕਸ਼ਿਅਪ, ਜ਼ੋਇਆ ਅਖ਼ਤਰ ਤੇ ਦਿਬਾਂਕਰ ਬੈਨਰਜੀ ਪੂਰੇ ਪੰਜ ਸਾਲ ਬਾਅਦ ਕੰਮ ਕਰ ਰਹੇ ਹਨ। ਫ਼ਿਲਮ ਨੈਟਫਲਿਕਸ ਦੀ ਹੈ ਇਸੇ ਲਈ ਇਸ ਨੂੰ ਕਿਸੇ ਸੈਂਸਰਸ਼ਿਪ ਦੀ ਲੋੜ ਨਹੀਂ ਹੈ।


 

ਨੈਟਫਲਿਕਸ `ਤੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਨੂੰ ਸੈਂਸਰ ਬੋਰਡ ਅਤੇ ਕਿਸੇ ਤਰ੍ਹਾਂ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ ਹੁੰਦੀ। ਫ਼ਿਲਮ ਨੂੰ 190 ਦੇਸ਼ਾਂ `ਚ ਦੇਖਿਆ ਜਾ ਸਕਦਾ ਹੈ। ਜੇਕਰ `ਲਵ ਲਸਟ` ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ `ਚ ਰਾਧੀਕਾ ਆਪਟੇ, ਮਨੀਸ਼ਾ ਕੋਈਰਾਲਾ, ਭੂਮਿ ਪੇਡਨੇਕਰ ਤੇ ਕਿਆਰਾ ਆਡਵਾਨੀ ਮੁੱਖ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਣਗੀਆ। ਕਾਫੀ ਲੰਬੇ ਸਮੇਂ ਤੋਂ ਫੈਨਸ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਸੀ।

ਫ਼ਿਲਮ ਦੇ ਟ੍ਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਸ `ਚ ਸਾਫ ਦਿਖਾਈਆ ਗਿਆ ਹੈ ਕਿ ਭਾਰਤ ਦੇ ਛੋਟੇ-ਵੱਡੇ ਸ਼ਹਿਰਾਂ `ਚ ਲੋਕਾਂ ਦੀ ਜਿੰਦਗੀ `ਚ ਹੋਣ ਵਾਲੇ ਇੱਕ ਤੋਂ ਜ਼ਿਆਦਾ ਰਿਸ਼ਤਿਆਂ ਦੇ ਕਿੱਸਿਆਂ ਤੋਂ ਪਰਦਾ ਬੜੇ ਹੀ ਦਿਲਚਸਪ ਤਰੀਕੇ ਨਾਲ ਚੁੱਕਦੀ ਨਜ਼ਰ ਆਵੇਗੀ। ਫ਼ਿਲਮ ਦੇ ਟ੍ਰੇਲਰ ਨੂੰ ਹੁਣ ਤੱਕ ਯੂ-ਟਿਊਬ `ਤੇ 4 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਫ਼ਿਲ਼ਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ `ਤੇ ਮਿਲ ਰਹੇ ਰਿਸਪਾਂਸ ਤੋਂ ਸਾਫ ਹੈ ਕਿ ਲੋਕਾਂ ਨੂੰ ਫ਼ਿਲਮ ਦਾ ਇੰਤਜ਼ਾਰ ਕਾਫੀ ਬੇਸਬਰੀ ਨਾਲ ਹੇ। ਨੈਟਫਲਿਸਕ `ਤੇ ਫ਼ਿਲਮ 15 ਜੂਨ ਨੂੰ ਦੇਖਣ ਨੂੰ ਮਿਲੇਗੀ। ਉਹ ਵੀ ਸਿਰਫ ਉਹ ਲੋਕ ਜਿਨ੍ਹਾਂ ਕੋਲ ਇਸ ਵੀਡੀਓ ਨੂੰ ਸਟ੍ਰੀਮਿੰਗ ਸ਼ਰਵੀਸ ਦਾ ਸਬਸਕ੍ਰਿਪਸ਼ਨ ਹੋਵੇਗਾ।

ਟ੍ਰੇਲਰ ਵੇਖਣ ਲਈ ਹੇਠਾਂ ਕਲਿੱਕ ਕਰੋ-

[embed]