ਨਵੀਂ ਦਿੱਲੀ- ਇਕ ਪਾਨ ਮਸਾਲੇ ਦੀ ਮਸ਼ਹੂਰੀ ਲਈ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਤੇ ਰੋਹਿਤ ਸ਼ੈਟੀ ਨੂੰ ਨੋਟਿਸ ਜਾਰੀ ਹੋਇਆ ਹੈ। ਸਟਾਰ ਪਲੱਸ ਦੇ ਚਰਚਿਤ ਰਿਐਲਟੀ ਸ਼ੋ 'ਇੰਡੀਆਜ਼ ਨੈਕਸਟ ਸੁਪਰਸਟਾਰ' ਨੂੰ ਕਰਨ ਜੌਹਰ ਤੇ ਰੋਹਿਤ ਸ਼ੈਟੀ ਹੋਸਟ ਕਰ ਰਹੇ ਹਨ ਪਰ ਇਸ ਸ਼ੋ 'ਚ ਦਿਖਾਏ ਜਾਣ ਵਾਲੇ ਇਕ ਪਾਨ ਮਸਾਲੇ ਦੀ ਮਸ਼ਹੂਰੀ ਕਾਰਨ ਚੈਨਲ ਮਾਲਕਾਂ ਦੇ ਨਾਲ-ਨਾਲ ਧਰਮਾ ਪ੍ਰੋਡਕਸ਼ਨ, ਇੰਡਮੋਲ ਪ੍ਰੋਡਕਸ਼ਨ ਕੰਪਨੀ, ਕਮਲਾ ਪਸੰਦ ਕੰਪਨੀ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਨੋਟਿਸ 'ਚ ਸਾਰਿਆਂ ਤੋਂ 10 ਦਿਨਾਂ 'ਚ ਜਵਾਬ ਮੰਗਿਆ ਗਿਆ ਹੈ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਦਿੱਲੀ ਸਿਹਤ ਵਿਭਾਗ ਮਾਮਲਾ ਦਰਜ ਕਰ ਲਵੇਗਾ।
ਰਿਪੋਰਟ ਅਨੁਸਾਰ ਕੋਟਪਾ ਐਕਟ 2003 ਤਹਿਤ ਇਨ੍ਹਾਂ ਲੋਕਾਂ ਨੂੰ ਦਿੱਲੀ ਸਿਹਤ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ। ਕਰਨ ਨੂੰ ਇਸ ਮਾਮਲੇ 'ਚ ਕੋਟਪਾ ਐਕਟ ਦੀ ਉਲੰਘਣਾ ਕਰਨ 'ਚ ਦੂਜੀ ਵਾਰ ਨੋਟਿਸ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।