Gadar 2: ਸੰਨੀ ਦਿਓਲ ਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਵਿੱਚ ਉਤਸ਼ਾਹ ਹੋਰ ਵਧ ਗਿਆ ਹੈ। ਅਜਿਹੇ ਵਿੱਚ ਚਰਚਾ ਹੈ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀ ਕਿਹੜੀ ਫਿਲਮ ਹੈ। ਇਹ ਚਰਚਾ ਇਸ ਲਈ ਹੈ ਕਿ ਕਿਉਂਕਿ 'ਗਦਰ' ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਦਾਅਵਾ ਕੀਤਾ ਸੀ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 'ਬਾਹੂਬਲੀ-2' ਨਹੀਂ ਸਗੋਂ 'ਗਦਰ' ਹੈ।
ਦਰਅਸਲ ਜਦੋਂ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਚਰਚਾ ਹੁੰਦੀ ਹੈ ਤਾਂ ਬਾਹੂਬਲੀ, ਦੰਗਲ ਤੇ ਡੀਡੀਐਲਜੇ ਵਰਗੀਆਂ ਫਿਲਮਾਂ ਦੇ ਨਾਂ ਹਰ ਕਿਸੇ ਦੇ ਦਿਮਾਗ 'ਚ ਆਉਂਦੇ ਹਨ। ਦੂਜੇ ਪਾਸੇ 'ਗਦਰ' ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਇੱਕ ਵਾਰ ਦਾਅਵਾ ਕੀਤਾ ਸੀ ਕਿ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 'ਗਦਰ' ਹਹੀ ਹੈ ਸਗੋਂ ਕੋਈ ਹੋਰ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੀ ਕਲੈਕਸ਼ਨ ਦੱਸ ਕੇ ਸਭ ਦੇ ਹੋਸ਼ ਉਡਾ ਦਿੱਤੇ ਸਨ।
ਦੱਸ ਦਈਏ ਕਿ ਇਹ 2017 ਦੀ ਗੱਲ ਹੈ। ਜਦੋਂ ਅਨਿਲ ਸ਼ਰਮਾ ਪ੍ਰੈੱਸ ਕਾਨਫਰੰਸ ਵਿੱਚ ਪਹੁੰਚੇ ਸੀ। ਉਸ ਦੌਰਾਨ ਬਾਹੂਬਲੀ 2 ਰਿਲੀਜ਼ ਹੋਈ ਸੀ ਤੇ ਫਿਲਮ ਨੇ ਬਾਕਸ ਆਫਿਸ 'ਤੇ 1500 ਕਰੋੜ ਦਾ ਅੰਕੜਾ ਛੂਹ ਲਿਆ ਸੀ। ਅਜਿਹੇ 'ਚ ਚਰਚਾ ਸੀ ਕਿ ਬਾਹੂਬਲੀ 2 ਨੇ ਸਾਰੀਆਂ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਇਸ ਦੌਰਾਨ ਜਦੋਂ ਅਨਿਲ ਸ਼ਰਮਾ ਨੂੰ ਇਸ ਫਿਲਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਹੋਣ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ 'ਗਦਰ ਨੇ 2001 'ਚ 265 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਜਦੋਂ ਟਿਕਟ ਦੇ ਰੇਟ ਸਿਰਫ 25 ਰੁਪਏ ਸਨ। ਵੈਲਿਊਏਸ਼ਨ ਮੁਤਾਬਕ, ਅੱਜ ਇਹ ਰਕਮ 5,000 ਕਰੋੜ ਰੁਪਏ ਬਣਦੀ ਹੈ ਜਦੋਂਕਿ ਬਾਹੂਬਲੀ 2 ਹੁਣੇ ਹੀ ਕਰੀਬ 1,500 ਕਰੋੜ ਰੁਪਏ ਤੱਕ ਪਹੁੰਚੀ ਹੈ। ਇਸ ਲਈ ਗਦਰ ਦਾ ਕੋਈ ਰਿਕਾਰਡ ਨਹੀਂ ਟੁੱਟਿਆ।'
ਇਸ ਤੋਂ ਇਲਾਵਾ ਇੱਕ ਵਾਰ ਅਨਿਲ ਸ਼ਰਮਾ ਨੇ ਵੀ ਗਦਰ 2 ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ, 2013 ਵਿੱਚ ਇੱਕ ਇੰਟਰਵਿਊ ਦੌਰਾਨ ਜਦੋਂ ਅਨਿਲ ਨੂੰ ਬਲਾਕਬਸਟਰ ਫਿਲਮ ਗਦਰ ਦਾ ਸੀਕਵਲ ਬਣਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਜੇਕਰ ਮੈਂ ਅੱਜ ਗਦਰ ਦਾ ਰੀਮੇਕ ਬਣਾਵਾਂ ਤਾਂ ਮੈਂ ਸਮਝ ਸਕਦਾ ਹਾਂ ਕਿ ਇਹ ਬਹੁਤ ਸਫਲ ਹੋਵੇਗਾ, ਪਰ ਮੈਂ ਕਾਰੋਬਾਰ ਲਈ ਫਿਲਮ ਨੂੰ ਖਰਾਬ ਨਹੀਂ ਕਰਾਂਗਾ। ਗਦਰ 100 ਸਾਲ ਬਾਅਦ ਵੀ ਸੰਨੀ ਦਿਓਲ ਤੇ ਮੇਰੇ ਲਈ ਯਾਦਗਾਰ ਰਹੇਗੀ।