ਨਵੀਂ ਦਿੱਲੀ: ਸ਼ੁੱਕਰਵਾਰ ਰਿਲੀਜ਼ ਹੋਈ ਵਰੁਨ ਧਵਨ ਦੀ ਫ਼ਿਲਮ ਅਕਤੂਬਰ ਉਸ ਦੀ ਹੁਣ ਤਕ ਦੀ ਸਭ ਤੋਂ ਘੱਟ ਓਪਨਿੰਗ ਕਰਨ ਵਾਲੀ ਫ਼ਿਲਮ ਬਣ ਗਈ ਹੈ। ਹਾਲਾਂਕਿ, ਦੂਜੇ ਦਿਨ ਫ਼ਿਲਮ ਨੇ ਕੁਝ ਬਿਹਤਰ ਪ੍ਰਦਰਸ਼ਨ ਕਰਦਿਆਂ 7.47 ਕਰੋੜ ਰੁਪਏ ਕਮਾ ਲਏ ਹਨ। ਕੁੱਲ ਮਿਲਾ ਕੇ ਫ਼ਿਲਮ ਨੇ ਦੋਵਾਂ ਦਿਨਾਂ ਵਿੱਚ 12.51 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਐਨਾਲਿਸਟ ਤਰਨ ਆਦਰਸ਼ ਨੇ ਫ਼ਿਲਮ ਦੀ ਕਮਾਈ ਦੇ ਇਹ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਫ਼ਿਲਮ ਨੇ ਸ਼ੁੱਕਰਵਾਰ ਤੋਂ 48.21 ਫ਼ੀ ਸਦੀ ਜ਼ਿਆਦਾ ਕਮਾਈ ਕੀਤੀ ਜਿਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਫ਼ਿਲਮ ਹੋਰ ਜ਼ਿਆਦਾ ਕਮਾਈ ਕਰੇਗੀ।
ਇਸ ਫ਼ਿਲਮ ਦੀ ਲੋਕਾਂ ਨੂੰ ਕੋਫ਼ੀ ਸਮੇਂ ਤੋਂ ਉਡੀਕ ਸੀ। ਰਿਲੀਜ਼ ਤੋਂ ਬਾਅਦ ਫ਼ਿਲਮ ਨੂੰ ਵਧੀਆ ਰੇਟਿੰਗ ਅਤੇ ਰਿਵਿਊਜ਼ ਦੇ ਬਾਵਜੂਦ ਇਸ ਦੀ ਸ਼ੁਰੂਆਤੀ ਕਮਾਈ ਘੱਟ ਰਹੀ।
ਫ਼ਿਲਮ ਅਕਤੂਬਰ ਇੱਕ ਰੋਮਾਂਟਿਕ ਡਰਾਮਾ ਫ਼ਿਲਮ ਹੈ ਜਿਸ ਨੂੰ ਸ਼ੂਜਿਤ ਸਰਕਾਰ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਦੀ ਕਹਾਣੀ ਜੂਹੀ ਚਤੁਰਵੇਦੀ ਨੇ ਲਿਖੀ ਹੈ। ਇਹ ਫ਼ਿਲਮ 40 ਕਰੋੜ ਰੁਪਏ ਦੇ ਬਜਟ ਨਾਲ ਤਿਆਰ ਹੋਈ ਹੈ।