ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤੀ' ਵਿਵਾਦਾਂ ਤੋਂ ਬਾਅਦ ਰਿਲੀਜ਼ ਹੋਣ ਕਰਕੇ ਚੰਗੀ ਕਮਾਈ ਕਰ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਤੇ ਪਹਿਲੇ ਹਫ਼ਤੇ ਹੀ 100 ਕਰੋੜ ਰੁਪਏ ਦੀ ਕਮਾਈ ਕਰਵਾ ਦਿੱਤੀ। ਫ਼ਿਲਮ ਨੇ ਪਹਿਲੇ ਵੀਕੈਂਡ ਵਿੱਚ ਹੀ 110 ਕਰੋੜ ਰੁਪਏ ਦੀ ਕਮਾਈ ਕਰਕੇ ਰਿਕਾਰਡ ਬਣਾ ਲਿਆ। ਫ਼ਿਲਮ ਨੇ ਸਿਰਫ਼ ਐਤਵਾਰ ਨੂੰ ਹੀ 30 ਕਰੋੜ ਰੁਪਏ ਤੋਂ ਵੱਧ ਕਮਾਏ।
https://twitter.com/rameshlaus/status/957789775167086592
ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ 27 ਕਰੋੜ ਰੁਪਏ ਦੀ ਕਮਾਈ ਕੀਤੀ। ਫ਼ਿਲਮ ਦੇ ਹੁਣ ਤੱਕ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ 19 ਕਰੋੜ ਦੀ ਕਮਾਈ ਨਾਲ ਖਾਤਾ ਖੋਲ੍ਹਿਆ ਸੀ। ਇਸ ਤੋਂ ਬਾਅਦ ਫ਼ਿਲਮ ਨੇ ਦੂਜੇ ਦਿਨ ਮਤਲਬ ਸ਼ੁੱਕਰਵਾਰ ਨੂੰ 32 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਤੱਕ 115 ਕਰੋੜ ਰੁਪਏ ਦੀ ਕਮਾਈ ਕੀਤੀ ਗਈ। ਫ਼ਿਲਮ ਨੇ ਪੇਡ ਸਕਰੀਨਿੰਗ ਰਾਹੀਂ ਹੀ 5 ਕਰੋੜ ਰੁਪਏ ਕਮਾ ਲਏ ਸਨ।
ਫ਼ਿਲਮ 'ਪਦਮਾਵਤ' ਨੂੰ ਲੈ ਕੇ ਕਰਣੀ ਸੈਨਾ ਨੇ ਬੜਾ ਰੋਸ ਜਤਾਇਆ। ਹੁਣ ਵੀ ਪ੍ਰਦਰਸ਼ਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਫ਼ਿਲਮ ਨੂੰ ਲੈ ਕੇ ਕਰਣੀ ਸੈਨਾ ਨੇ ਇਤਰਾਜ਼ ਜਤਾਇਆ ਸੀ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ 45 ਲੋਕਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ।