ਕੁਆਲਾਲੰਪੁਰ: ਭਾਰਤੀ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੀ ਬਣਾਈ ਫ਼ਿਲਮ ‘ਪਦਮਾਵਤ’ ’ਤੇ ਅਜੇ ਭਾਰਤ ਵਿੱਚ ਵਿਵਾਦ ਹਾਲੇ ਚੱਲ ਹੀ ਰਿਹਾ ਸੀ ਕਿ ਮਲੇਸ਼ੀਆ ਦੇ ਸੈਂਸਰ ਬੋਰਡ ਨੇ ਇਸ ’ਤੇ ਪਾਬੰਦੀ ਵੀ ਲਾ ਦਿੱਤੀ ਹੈ। ਕੌਮੀ ਫ਼ਿਲਮ ਸੈਂਸਰਸ਼ਿਪ ਬੋਰਡ (ਐਲਪੀਐਫ) ਦੇ ਚੇਅਰਮੈਨ ਮੁਹੰਮਦ ਅਬਦੁੱਲ ਅਜ਼ੀਜ਼ ਨੇ ਕਿਹਾ ਕਿ ਦੇਸ਼ ਵਿੱਚ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਭੰਸਾਲੀ ਦੀ ਫ਼ਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ।

ਫਰੀ ਮਲੇਸ਼ੀਆ ਟੂਡੇ ਨੇ ਅਜ਼ੀਜ਼ ਦੇ ਹਵਾਲੇ ਨਾਲ ਕਿਹਾ, ‘‘ਫ਼ਿਲਮ ਦੀ ਕਹਾਣੀ ਇਸਲਾਮ ਧਰਮ ਦੇ ਸੰਵੇਦਨਸ਼ੀਲ ਮੁੱਦਿਆਂ ਨਾਲ ਜੁੜੀ ਹੈ। ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਮਲੇਸ਼ੀਆ ਵਿੱਚ ਇਹ ਗੰਭੀਰ ਮੁੱਦਾ ਹੈ।’’ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਵੀ ਰਾਜਪੂਤ ਫ਼ਿਰਕੇ ਦੇ ਕੁਝ ਲੋਕ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ।