ਨਵੀਂ ਦਿੱਲੀ: ਫੈਨਜ਼ ਦਾ ਇੰਤਜ਼ਾਰ ਹੋਇਆ ਖ਼ਤਮ ਤੇ ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ 'ਪਦਮਾਵਤੀ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਅਜਿਹਾ ਲੱਗ ਰਿਹਾ ਹੈ ਕਿ 'ਰਾਮਲੀਲਾ: ਗੋਲੀਓਂ ਕੀ ਰਾਸਲੀਲੀ' ਤੇ 'ਬਾਜੀਰਾਵ ਮਸਤਾਨੀ' ਤੋਂ ਬਾਅਦ ਸੰਜੇ ਲੀਲ੍ਹਾ ਭੰਸਾਲੀ ਦਰਸ਼ਕਾਂ ਲਈ ਕੁਝ ਧਮਾਕੇਦਾਰ ਲਿਆ ਰਹੇ ਹਨ।




ਇਸ ਫ਼ਿਲਮ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਰਾਣੀ 'ਪਦਮਾਵਤੀ' ਦੀ ਭੂਮਿਕਾ ਵਿੱਚ ਹਨ। ਕੁਝ ਹੀ ਦਿਨ ਪਹਿਲਾਂ ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਸੀ, ਜੋ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਫ਼ਿਲਮ ਵਿੱਚ ਫ਼ਿਲਮ ਵਿੱਚ ਸ਼ਾਹਿਦ ਕਪੂਰ ਰਾਣੀ ਪਦਮਾਵਤੀ ਦੇ ਪਤੀ ਰਾਜਾ ਰਾਵਲ ਰਤਨ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।



ਇਸ ਫ਼ਿਲਮ ਵਿੱਚ ਅਦਾਕਾਰ ਰਣਵੀਰ ਸਿੰਘ ਵੀ ਹਨ, ਜੋ ਸੁਲਤਾਨ ਅਲਾਉਦੀਨ ਖਿਲਜੀ ਦਾ ਕਿਰਦਾਰ ਨਿਭਾਅ ਰਹੇ ਹਨ। ਰਣਵੀਰ ਦੀ ਭੂਮਿਕਾ ਤਾਂ ਫ਼ਿਲਮ ਦੇ ਪੋਸਟਰ ਵਿੱਚ ਹੀ ਬਹੁਤ ਅਸਰਦਾਰ ਦਿੱਸ ਰਹੀ ਸੀ, ਪਰ ਟ੍ਰੇਲਰ ਵਿੱਚ ਉਸ ਦੀ ਅਦਾਕਾਰੀ ਦੀ ਝਲਕ ਵੇਖ ਕੇ ਇਹ ਲੱਗਦਾ ਹੈ ਕਿ ਕਿਤੇ ਪਰਦੇ 'ਤੇ ਉਹ ਦੀਪਿਕਾ ਤੇ ਸ਼ਾਹਿਦ ਨੂੰ ਹਾਸ਼ੀਏ 'ਤੇ ਹੀ ਨਾ ਧੱਕ ਦੇਵੇ। ਇਹ ਫ਼ਿਲਮ ਦਸੰਬਰ ਵਿੱਚ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।

ਪਦਮਾਵਤੀ ਦਾ ਟ੍ਰੇਲਰ ਵੇਖਣ ਲਈ ਹੇਠਾਂ ਕਰੋ ਕਲਿੱਕ:

[embed]