Trending News: ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਅਜਿਹੇ 'ਚ ਕਦੇ-ਕਦੇ ਕੁਝ ਅਜਿਹੀਆਂ ਖਾਸ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜਿਸ ਨੂੰ ਦੇਖ ਕੇ ਚਿਹਰੇ ਖਿੜ੍ਹ ਉੱਠਦੇ ਹਨ। ਹਾਲ ਹੀ ਵਿੱਚ ਇੱਕ ਸਪੈਨਿਸ਼ ਅਦਾਕਾਰਾ ਏਸਤੇਰ ਏਸੋਬੋ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਭਾਰਤੀ ਯੂਜ਼ਰ ਉਨ੍ਹਾਂ ਦੀ ਸਰਾਹਨਾ ਕਰਨਾ ਨਹੀਂ ਥੱਕ ਰਹੇ ਹਨ।


ਸੁਪਰਹਿੱਟ ਨੈੱਟਫਲਿੱਕਸ ਸੀਰੀਜ਼ ਮਨੀ ਹੀਸਟ ਵਿੱਚ ਮੇਨਿਕਾ ਉਰਫ ਸਟਾਕਹੋਮ ਦੇ ਕਿਰਦਾਰ ਲਈ ਸਪੈਨਿਸ਼ ਅਦਾਕਾਰਾ ਏਸਤੇਰ ਏਸੇਬੋ ਮਸ਼ਹੂਰ ਹੈ। ਹਾਲ ਹੀ ਚ ਇਹਨਾਂ ਦੀ ਇੱਕ ਤਸਵੀਰ ਭਾਰਤ ਚ ਤੇਜ਼ੀ ਨਾਲ ਸੁਰਖੀਆਂ ਬਟੋਰ ਰਹੀ ਹੈ ਜਿਸ ਚ ਉਨ੍ਹਾਂ ਨੂੰ ਹਿੰਦੂ ਦੇਵਤਾ ਭਗਵਾਨ ਗਣੇਸ਼ ਦੀ ਤਸਵੀਰ ਦੇ ਸਾਹਮਣੇ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿੰਦੂ ਦੇਵਤਾ ਭਗਵਾਨ ਗਣੇਸ਼ ਦੀ ਤਸਵੀਰ ਉਨ੍ਹਾਂ ਦੇ ਘਰ ਲੱਗੀ ਹੋਈ ਹੈ ਜਿਸ ਨੂੰ ਦੇਖ ਭਾਰਤੀ ਫੈਨਜ਼ ਕਾਫੀ ਖੂਸ਼ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੀ ਤਸਵੀਰ ਜੰਮ ਕੇ ਵਾਇਰਲ ਹੋ ਰਹੀ ਹੈ ।






ਇਨ੍ਹਾਂ ਦੀ ਇਸ ਤਸਵੀਰ ਨੂੰ @the_wings_2002 ਨਾਮ ਦੇ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਤਸਵੀਰਾਂ ਏਸਤੇਰ ਦੇ ਇੰਸਟਾਗ੍ਰਾਮ ਲਾਈਵ ਸੈਸ਼ਨ ਦੇ ਸਕ੍ਰੀਨਸ਼ਾਟ ਹਨ। ਜਿਸ ਵਿੱਚ ਉਹ ਆਪਣੇ ਘਰ ਚ ਰੱਖੀ ਹਿੰਦੂ ਦੇਵਤਾ ਭਗਵਾਨ ਗਣੇਸ਼ ਦੀ ਤਸਵੀਰ ਦੇ ਸਾਹਮਣੇ ਚਾਹ ਕੇਤਲੀ ਚੋਂ ਕੱਢਦੇ ਨਜ਼ਰ ਆ ਰਹੀ ਹੈ। ਐਕਟ੍ਰੈਸ ਦੇ ਪਿੱਛੇ ਦੀਵਾਰ ਤੇ ਗਣੇਸ਼ ਜੀ ਦਾ ਪੋਸਟਰ ਲੱਗਿਆ ਹੋਇਆ ਹੈ ਜੋ ਸਾਫ ਤੌਰ ਤੇ ਇਹ ਦਿਖਾਉਂਦਾ ਹੈ ਏਸਤਰ ਨੂੰ ਭਗਵਾਨ ਗਣੇਸ਼ ਚ ਕਿੰਨੀ ਆਸਥਾ ਹੈ।



ਇਹ ਵੀ ਪੜ੍ਹੋ: ਭਾਰਤ ਬਾਇਓਟੈੱਕ ਦੀ ਸਲਾਹ, Covaxin ਮਗਰੋਂ ਨਾ ਲਵੋ ਪੈਰਾਸਿਟਾਮੋਲ ਜਾਂ ਪੇਨ ਕਿਲਰ, ਜਾਣੋ ਕੀ ਕਾਰਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904