ਮੁੰਬਈ: ਕਾਫੀ ਟਾਈਮ ਤੋਂ ਬਾਲੀਵੁੱਡ ‘ਚ ਬਾਇਓਪਿਕ ਬਣਾਉਣ ਦਾ ਦੌਰ ਚੱਲ ਰਿਹਾ ਹੈ। ਇਸ ‘ਚ ਜਿੱਥੇ ਸਾਬਕਾ ਪੀਐਮ ਮਨਮੋਹਨ ਸਿੰਘ ‘ਤੇ ਫ਼ਿਲਮ ਬਣ ਰਹੀ ਹੈ, ਉੱਥੇ ਹੀ ਖ਼ਬਰ ਹੈ ਕਿ ਜਲਦੀ ਹੀ ਪੀਐਮ ਨਰਿੰਦਰ ਮੋਦੀ ‘ਤੇ ਵੀ ਫ਼ਿਲਮ ਬਣੇਗੀ।

ਸਿਰਫ ਖਿਡਾਰੀਆਂ ਤੇ ਐਕਟਰਾਂ ਦੀ ਜਿੰਦਗੀ ‘ਤੇ ਹੀ ਨਹੀਂ ਬਾਲੀਵੁੱਡ ਹੁਣ ਪੌਲ਼ੀਟੀਕਲ ਲੋਕਾਂ ‘ਤੇ ਵੀ ਫ਼ਿਲਮਾਂ ਬਣਾਉਣ ਦੀ ਰਾਹ ‘ਤੇ ਤੁਰ ਪਿਆ ਹੈ। ਕੁਝ ਬਾਇਓਪਿਕ ਤਾਂ ਹਿੱਟ ਹੁੰਦੀਆਂ ਹਨ ਤੇ ਕੁਝ ਫੇਲ੍ਹ ਹੋ ਜਾਂਦੀਆਂ ਹਨ। ਅਜਿਹੇ ‘ਚ ਇੱਕ ਹੋਰ ਬਾਇਓਪਿਕ ਐਕਟਰ ਸੰਜੇ ਦੱਤ ਦੀ ਜਿੰਦਗੀ ‘ਤੇ 29 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ‘ਚ ਪਰੇਸ਼ ਰਾਵਲ ਸੁਨੀਲ ਦੱਤ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ।



ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਪਰੇਸ਼ ਰਾਵਲ ਜਲਦੀ ਹੀ ਇੱਕ ਹੋਰ ਬਾਇਓਪਿਕ ‘ਚ ਨਜ਼ਰ ਆਉਣਗੇ। ਇਸ ‘ਚ ਉਹ ਫੇਮਸ ਨੇਤਾ ਨਰਿੰਦਰ ਮੋਦੀ ਦਾ ਰੋਲ ਨਿਭਾਉਣਗੇ। ਜੀ ਹਾਂ, ਖ਼ਬਰ ਹੈ ਕਿ ਹੁਣ ਨਰਿੰਦਰ ਮੋਦੀ ‘ਤੇ ਵੀ ਫ਼ਿਲਮ ਬਣੇਗੀ। ਪਰੇਸ਼ ਰਾਵਲ ਨੇ ਇਸ ਕਿਰਦਾਰ ਲਈ ਪੂਰੀ ਤਿਆਰੀ ਕਰ ਲਈ ਹੈ। ਪੀਐਮ ਮੋਦੀ ਦੀ ਬਾਇਓਪਿਕ ਲਈ ਅਜੇ ਸਕ੍ਰਿਪਟ ਤਿਆਰ ਹੋ ਰਹੀ ਹੈ।



ਫ਼ਿਲਮ ਦੀ ਸ਼ੂਟਿੰਗ ਵੀ ਸਤੰਬਰ-ਅਕਤੂਬਰ ਤੱਕ ਸ਼ੁਰੂ ਹੋ ਜਾਵੇਗੀ। ਪਰੇਸ਼ ਦਾ ਕਹਿਣਾ ਹੈ ਕਿ ਮੋਦੀ ਦਾ ਰੋਲ ਪਲੇ ਕਰਨਾ ਉਨ੍ਹਾਂ ਲਈ ਕਾਫੀ ਚੈਲੇਜਿੰਗ ਰਹੇਗਾ। ਖ਼ਬਰਾਂ ਤਾਂ ਇਹ ਵੀ ਹਨ ਕੀ ਮੋਦੀ ਖੁਦ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।



ਪਹਿਲਾਂ ਮਨਮੋਹਨ ਸਿੰਘ ਤੇ ਫਿਰ ਠਾਕਰੇ ਹੁਣ ਮੋਦੀ ‘ਤੇ ਬਾਇਓਪਿਕ ਜਿਸ ਨੂੰ ਦੇਖ ਕੇ ਲੱਗਦਾ ਹੈ ਕੀ ਆਉਣ ਵਾਲੇ ਸਮੇਂ ‘ਚ ਹੋਰ ਵੀ ਕਈ ਸਿਆਸਤਦਾਨਾਂ ‘ਤੇ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਫਿਲਹਾਲ ਦੇਖਣਾ ਦਿਲਚਸਪ ਹੋਵੇਗਾ ਕਿ ਪਰੇਸ਼ ਮੋਦੀ ਦੇ ਰੋਲ ‘ਚ ਸਕਰੀਨ ‘ਤੇ ਕੀ ਜਾਦੂ ਬਿਖਰਦੇ ਹਨ।