ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕਾਂਗਰਸ ਵੱਲੋਂ ਕੀਤੇ ਗਏ "MEME" ਟਵੀਟ ਦਾ ਵਿਵਾਦ ਹਾਲੇ ਠੰਢਾ ਨਹੀਂ ਹੋਇਆ ਕਿ ਭਾਜਪਾ ਦੇ ਸਾਂਸਦ ਪਰੇਸ਼ ਰਾਵਲ ਨੇ ਇੱਕ ਨਵੇਂ ਵਿਵਾਦ ਦੀ ਸ਼ੁਰੂਆਤ ਕਰ ਦਿੱਤੀ। ਰਾਵਲ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਂਦਿਆਂ ਇੱਕ ਵਿਵਾਦਤ ਟਵੀਟ ਕਰ ਦਿੱਤਾ। ਪ੍ਰੇਸ਼ ਰਾਵਲ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ "ਸਾਡਾ ਚਾਹ ਵਾਲਾ ਤੁਹਾਡੇ ਬਾਰ ਵਾਲੇ ਤੋਂ ਕਿਤੇ ਬਿਹਤਰ ਹੈ।"

ਇਸ ਟਵੀਟ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਨੂੰ ਵਧਦਿਆਂ ਵੇਖ ਪਰੇਸ਼ ਰਾਵਲ ਨੇ ਟਵੀਟ ਡਿਲੀਟ ਕਰਦਿਆਂ ਮਾਫੀ ਵੀ ਮੰਗ ਲਈ। ਮਾਫੀ ਮੰਗਦਿਆਂ ਰਾਵਲ ਨੇ ਲਿਖਿਆ, "ਮੈਂ ਟਵੀਟ ਡਿਲੀਟ ਕਰ ਦਿੱਤਾ ਹੈ ਕਿਉਂਕਿ ਇਹ ਠੀਕ ਨਹੀਂ ਸੀ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੈਂ ਮੁਆਫੀ ਮੰਗਦਾ ਹਾਂ।"

Deleted the tweet as it’s in bad taste n I apologise for hurting feelings .
— Paresh Rawal (@SirPareshRawal) November 21, 2017

ਪ੍ਰੇਸ਼ ਰਾਵਲ ਦੇ ਇਸ ਟਵੀਟ ਦੇ ਜਵਾਬ ਵਿੱਚ ਕਾਂਗਰਸ ਦੀ ਸਪੋਕਸਪਰਸਨ ਪ੍ਰਿਅੰਕਾ ਚਤੁਰਵੇਦੀ ਨੇ ਲਿਖਿਆ, ''ਕੀ ਹੋਇਆ ਪਰੇਸ਼ ਰਾਵਲ? ਆਪਣੇ ਟਵੀਟ 'ਤੇ ਟਿਕੇ ਨਹੀਂ ਰਹੇ, ਮਾਫੀ ਵੀ ਨਹੀਂ ਮੰਗੀ। ਮੈਂ ਇਸ ਗੱਲ ਤੋਂ ਬੇਹੱਦ ਖੁਸ਼ ਹਾਂ ਕਿ ਮੈਂ ਇੱਕ ਅਜਿਹੀ ਪਾਰਟੀ ਦਾ ਹਿੱਸਾ ਹਾਂ ਜੋ ਆਪਣੇ ਵਰਕਰ ਦੇ ਟਵੀਟ ਦੀ ਵੀ ਜਿੰਮੇਵਾਰੀ ਲੈਂਦੀ ਹੈ।" ਪ੍ਰਿਅੰਕਾ ਨੇ ਇਹ ਟਵੀਟ ਪਰੇਸ਼ ਰਾਵਲ ਦੇ ਮੁਆਫੀ ਮੰਗਣ ਵਾਲੇ ਟਵੀਟ ਤੋਂ ਪਹਿਲਾਂ ਕੀਤਾ ਸੀ।

Kya hua @SirPareshRawal, no guts to stand by your tweet and not man enough to offer an apology? Glad I am a part of a party that can own up to a volunteer 's tweet too!https://t.co/nphGZtd5HS pic.twitter.com/sCzWsMQuvh
— Priyanka Chaturvedi (@priyankac19) November 21, 2017

ਟਵੀਟ ਵਿੱਚ ਮੋਦੀ ਦਾ ਮਜ਼ਾਕ ਉਡਾ ਕੇ ਕਾਂਗਰਸ ਬੁਰੀ ਤਰ੍ਹਾਂ ਫਸ ਗਈ ਹੈ। ਬਚਪਨ ਦੇ ਦਿਨਾਂ ਵਿੱਚ ਪੀ.ਐਮ ਮੋਦੀ ਚਾਹ ਵੇਚਦੇ ਸਨ। ਇਸ ਗੱਲ ਦਾ ਟਵੀਟ ਵਿੱਚ ਮਜ਼ਾਕ ਉਡਾਇਆ ਗਿਆ ਹੈ। ਹਾਲਾਂਕਿ ਕਾਂਗਰਸ ਵੱਲੋਂ ਇਸ 'ਤੇ ਖੇਦ ਵੀ ਜਤਾਇਆ ਗਿਆ ਹੈ ਪਰ ਭਾਜਪਾ ਟਵੀਟ ਨੂੰ ਗਰੀਬ ਵਿਰੋਧੀ ਦੱਸ ਕੇ ਇਸ ਨੂੰ ਵੱਡਾ ਮੁੱਦਾ ਬਣਾਉਣ ਵਿੱਚ ਲੱਗੀ ਹੋਈ ਹੈ।

ਕਾਂਗਰਸ ਵੱਲੋਂ ਇੱਕ ਤਸਵੀਰ ਪੋਸਟ ਕੀਤੀ ਗਈ ਹੈ। ਇਸ ਵਿੱਚ ਪ੍ਰਧਾਨ ਮੰਤਰੀ ਮੋਦੀ, ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਵੀ ਦਿਖਾਈ ਦੇ ਦੇ ਰਹੇ ਹਨ। ਤਸਵੀਰ ਵਿੱਚ ਦਿਖਾਇਆ ਗਿਆ, ਹੈ ਕਿ ਮੋਦੀ ਕਹਿੰਦੇ ਹਨ ਕਿ ਤੁਸੀਂ ਦੇਖਿਆ ਵਿਰੋਧੀ ਧਿਰ ਕਿੱਦਾਂ "ਮੇਮੇ" ਬਣਵਾਉਂਦਾ ਹੈ। ਇਸ ਦੇ ਜਵਾਬ ਵਿੱਚ ਡਾਨਲਡ ਟਰੰਪ ਕਹਿੰਦੇ ਹਨ ਉਸ ਨੂੰ ਮੇਮੇ ਨਹੀਂ ਮੀਮ ਕਹਿੰਦੇ ਹਨ ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਕਹਿੰਦੀ ਹੈ ਤੂੰ ਚਾਹ ਵੇਚ।