ਮੁੰਬਈ: ਅਦਾਕਾਰ ਪ੍ਰਕਾਸ਼ ਰਾਜ ਬਾਰੇ ਇੱਕ ਚਰਚਾ ਹੈ। ਆਪਣੇ ਨੈਗੇਟਿਵ ਕਿਰਦਾਰਾਂ ਤੋਂ ਪਰ੍ਹਾਂ ਉਹ ਕਈ ਮਸਲਿਆਂ 'ਤੇ ਵੱਖਰੀ ਰਾਏ ਵੀ ਰੱਖਦੇ ਹਨ। ਹੁਣ ਰਾਜ ਨੇ ਤਾਜ ਮਹੱਲ ਤੇ ਟੀਪੂ ਸੁਲਤਾਨ ਬਾਰੇ ਵਿਵਾਦਤ ਬਿਆਨ ਦੇਣ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ 'ਤੇ ਧਿਆਨ ਦੇਣ ਦੀ ਥਾਂ ਚੋਣ ਜਿੱਤਣ 'ਤੇ ਜ਼ੋਰ ਦਿੱਤਾ ਜਾਂਦਾ ਹੈ।


ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਸਾਡਾ ਦੇਸ਼ ਸੜਕਾਂ, ਸਕੂਲ, ਹਸਪਤਾਲਾਂ, ਨੌਜਾਵਨਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਧਿਆਨ ਦੇਣ ਦੀ ਥਾਂ ਚੋਣ ਜਿੱਤਣ ਲਈ ਅਜਿਹੇ ਮੁੱਦੇ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਦਾ ਚਾਹੇ ਤਾਜ ਮਹੱਲ ਦਾ ਹੋਵੇ ਜਾਂ ਟੀਪੂ ਸੁਲਤਾਨ ਦਾ। ਇਹ ਸਿਰਫ਼ ਨਫ਼ਰਤ ਫੈਲਾਉਣ ਲਈ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ ਗੌਰੀ ਦੇ ਕਤਲ ਇੱਕ ਸਮੂਹ ਸੋਸ਼ਲ ਮੀਡੀਆ 'ਤੇ ਜਸ਼ਨ ਮਨਾ ਰਿਹਾ ਹੈ। ਇਸ 'ਚੋਂ ਕੁਝ ਲੋਕ ਨੂੰ ਪ੍ਰਧਾਨ ਮੰਤਰੀ ਵੀ ਫੋਲੋ ਕਰਦੇ ਹਨ। ਇਹ ਮੈਨੂੰ ਡਰਾਉਂਦਾ ਹੈ।