ਮੁੰਬਈ: ਬਾਲੀਵੁੱਡ ਆਏ ਦਿਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨਾਲ ਸਾਨੂੰ ਹੈਰਾਨ ਕਰ ਹੀ ਦਿੰਦਾ ਹੈ। ਅਜਿਹੇ ‘ਚ ਇੱਕ ਹੋਰ ਬਾਲੀਵੁੱਡ ਫ਼ਿਲਮ ਜਲਦ ਹੀ ਆ ਰਹੀ ਹੈ ਜਿਸ ‘ਚ ਜਿੰਮੀ ਸ਼ੇਰਗਿੱਲ, ਜੈਕੀ ਸਰੌਫ, ਕੇ.ਕੇ. ਮੈਨਨ, ਸ਼੍ਰੀਆ ਸਰਨ, ਪੰਕਜ ਤ੍ਰਿਪਾਠੀ ਤੇ ਮਾਹੀ ਗਿੱਲ ਨਜ਼ਰ ਆਉਣਗੇ। ਫ਼ਿਲਮ ਦਾ ਨਾਂ ਹੈ ‘Phamous’।




ਇਸ ਫ਼ਿਲਮ ਦਾ ਪੋਸਟਰ 18 ਅਪ੍ਰੈਲ ਨੂੰ ਫੇਮਸ ਬਾਲੀਵੁੱਡ ਮੂਵੀ ਕ੍ਰਿਟੀਕ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਪੋਸਟਰ ‘ਚ ਫ਼ਿਲਮ ਦਾ ਡਾਈਲਾਗ ਵੀ ਲਿਖਿਆ ਹੈ। ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਕਰਨ ਲਲਿਤ ਭੁਟਾਨੀ ਨੇ। ਫ਼ਿਲਮ 18 ਮਈ ਨੂੰ ਸਿਨੇਮਾਘਰਾਂ ‘ਚ ਉਤਰੇਗੀ।



ਰਿਲੀਜ਼ ਹੋਏ ‘Phamous’ ਦੇ ਪੋਸਟਰ ਨੇ ਲੋਕਾਂ ਦੀ ਐਕਸਾਇਟਮੈਂਟ ਵਧਾ ਦਿੱਤੀ ਹੈ। ਔਡੀਅੰਸ ਇਸ ਦੇ ਟ੍ਰੈਲਰ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ‘ਚ ਇੱਕ ਲੰਬੇ ਸਮੇਂ ਬਾਅਦ ਜੈਕੀ ਸਰੌਫ ਦੀ ਵਾਪਸੀ ਹੋ ਰਹੀ ਹੈ।

ਜੇਕਰ ਜਿੰਮੀ ਸ਼ੇਰਗਿੱਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਪੰਜਾਬੀ ਫ਼ਿਲਮ ‘ਦਾਣਾ ਪਾਣੀ’ ਬਾਕਸ-ਆਫਿਸ ‘ਤੇ 4 ਮਈ ਨੂੰ ਰਿਲੀਜ਼ ਹੋ ਰਹੀ ਹੈ। ‘Phamous’ ‘ਚ ਲੋਕਾਂ ਨੂੰ ਡਰਾਮਾ, ਥ੍ਰਿਲ ਤੇ ਕਾਮੇਡੀ ਦੇਖਣ ਨੂੰ ਮਿਲੇਗੀ ਜੋ ਦਰਸ਼ਕਾਂ ਨੂੰ ਪਸੰਦ ਆਵੇਗੀ।