'ਸੂਰਮਾ' ਬਾਈਓਪਿਕ ਫ਼ਿਲਮ ਹੈ ਜਿਸ ‘ਚ ਸੰਦੀਪ ਦਾ ਰੋਲ ਦਿਲਜੀਤ ਨੇ ਨਿਭਾਇਆ ਹੈ। ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਸਾਧ ਅਲੀ ਨੇ। ਸੰਦੀਪ ਹਾਕੀ ਟੀਮ ਦਾ ਮਹਾਨ ਖਿੜਾਰੀ ਤੇ ਟੀਮ ਦਾ ਸਾਬਕਾ ਕਪਤਾਨ ਹੈ ਜਿਸ ਦੀ ਕਹਾਣੀ ਅੱਜ ਵੀ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਦੀ ਹੈ। ਆਪਣੇ ਜਿੰਦਗੀ ਨੂੰ ਸਿਲਵਰ ਸਕਰੀਨ ‘ਤੇ ਦਿਖਾਉਣ ਲਈ ਸੰਦੀਪ ਨੇ ਸੋਸ਼ਲ ਮੀਡੀਆ ਰਾਹੀਂ ਟੀਮ ਦਾ ਧੰਨਵਾਦ ਕੀਤਾ ਤੇ ਪੋਸਟ ਨੂੰ ਸ਼ੇਅਰ ਕੀਤਾ।
ਸੰਦੀਪ ਸਿੰਘ ਟੀਮ ਦਾ ਸਭ ਤੋਂ ਖਤਰਨਾਕ ਡ੍ਰੈਗ-ਫਲਿਕਰ ਸੀ, ਉਸ ਦੀ ਡ੍ਰੈਗ ਦੀ ਸਪੀਡ 145 Km/Hr ਸੀ। ਇਸ ਕਰਕੇ ਉਸ ਨੂੰ ‘ਫਲਿਕਰ ਸਿੰਘ’ ਵੀ ਕਿਹਾ ਜਾਂਦਾ ਹੈ। ਸੰਦੀਪ ਨੇ ਭਾਰਤ ਦੀ 2012 ਲੰਦਨ ਓਲੰਪਿਕ ‘ਚ ਅਗਵਾਈ ਕੀਤੀ ਤੇ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ।
[embed]
ਫ਼ਿਲਮ 29 ਜੂਨ ਨੂੰ ਰਿਲੀਜ਼ ਹੋਵੇਗੀ ਤੇ ਉਮੀਦ ਹੈ ਕਿ ਦਿਲਜੀਤ ਦੀ ਕੀਤੀ ਮਿਹਨਤ ਤੇ ਸੰਦੀਪ ਦੀ ਕਹਾਣੀ ਲੋਕਾਂ ਨੂੰ ਪਸੰਦ ਆਵੇ ਤੇ ਫ਼ਿਲਮ ਬਲਾਕਬਸਟਰ ਸਾਬਤ ਹੋਵੇ।