(Source: ECI/ABP News/ABP Majha)
Adipurush Is Ban In Kathmandu: ਕਾਠਮੰਡੂ 'ਚ ਪ੍ਰਭਾਸ ਦੀ ਫ਼ਿਲਮ ਆਦਿਪੁਰਸ਼ 'ਤੇ ਬੈਨ, ਕ੍ਰਿਤੀ ਸੈਨਨ ਦੇ ਸੀਨ 'ਤੇ ਜਤਾਇਆ ਇਤਰਾਜ਼!
Adipurush Is Ban In Kathmandu: ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਆਦਿਪੁਰਸ਼' 'ਤੇ ਕਾਠਮੰਡੂ 'ਚ ਪਾਬੰਦੀ ਲਗਾਈ ਗਈ ਹੈ, ਜਾਣੋ ਫਿਲਮ 'ਤੇ ਕਿਉਂ ਲੱਗੀ ਪਾਬੰਦੀ...
Adipurush Is Ban In Kathmandu: ਫਿਲਮ ਆਦਿਪੁਰਸ਼ ਨੂੰ ਦੇਸ਼ ਭਰ 'ਚ ਨਕਾਰਾਤਮਕ ਸਮੀਖਿਆਵਾਂ ਮਿਲ ਰਹੀਆਂ ਹਨ, ਉਥੇ ਹੀ ਸੋਸ਼ਲ ਮੀਡੀਆ 'ਤੇ ਵੀ ਫਿਲਮ ਦੇ ਕਮਜ਼ੋਰ ਪੁਆਇੰਟਾਂ 'ਤੇ ਹਰ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਹੁਣ ਇਸ ਫਿਲਮ ਨੂੰ ਨੇਪਾਲ ਦੀ ਰਾਜਧਾਨੀ ਵਿੱਚ ਬੈਨ ਕਰ ਦਿੱਤਾ ਗਿਆ ਹੈ। ਕਾਠਮੰਡੂ 'ਚ ਆਦਿਪੁਰਸ਼ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਿਲਮ ਨੂੰ ਲੈ ਕੇ ਕਾਠਮੰਡੂ ਦੇ ਸਿਨੇਮਾਘਰਾਂ 'ਚ ਨਿਰਦੇਸ਼ ਦਿੱਤੇ ਗਏ ਹਨ।
ਕਾਠਮੰਡੂ ਦੇ ਮੇਅਰ ਨੇ ਇੱਕ ਫ਼ਰਮਾਨ ਜਾਰੀ ਕੀਤਾ
ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਬਲੇਨ ਸ਼ਾਹ ਨੇ ‘ਆਦਿਪੁਰਸ਼’ ਵਿੱਚ ਸੀਤਾ ਨੂੰ ਭਾਰਤ ਦੀ ਧੀ ਦੇ ਰੂਪ ਵਿੱਚ ਦਰਸਾਏ ਜਾਣ ’ਤੇ ਡੂੰਘਾ ਇਤਰਾਜ਼ ਜਤਾਉਂਦਿਆਂ ਹੋਇਆ ਸ਼ਹਿਰ ਵਿੱਚ ਇਸ ਫਿਲਮ ਦੀ ਪ੍ਰਦਰਸ਼ਨੀ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਸ਼ਹਿਰ ਦੇ ਹਰ ਸਿਨੇਮਾ ਹਾਲ ਨੂੰ ਲਿਖਤੀ ਤੌਰ ’ਤੇ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਉਹ ਫਿਲਮ ਦੇ ਇਸ ਸੀਨ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਇਹ ਫਿਲਮ ਸ਼ਹਿਰ ਦੇ ਕਿਸੇ ਵੀ ਹਾਲ ਵਿੱਚ ਪ੍ਰਦਰਸ਼ਿਤ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ 'ਆਦਿਪੁਰਸ਼' 'ਤੇ ਇਹ ਪਾਬੰਦੀ ਫਿਲਹਾਲ ਕਾਠਮੰਡੂ ਤੱਕ ਹੀ ਸੀਮਤ ਹੈ ਅਤੇ ਪੂਰੇ ਨੇਪਾਲ 'ਚ ਇਸ 'ਤੇ ਪਾਬੰਦੀ ਨਹੀਂ ਲਗਾਈ ਗਈ ਹੈ ਪਰ ਜਲਦ ਹੀ ਫਿਲਮ 'ਤੇ ਪੂਰੇ ਦੇਸ਼ 'ਚ ਪਾਬੰਦੀ ਲੱਗਣ ਦੀ ਪੂਰੀ ਸੰਭਾਵਨਾ ਹੈ।
ਆਪ ਨੇ ਫਿਲਮ ਆਦਿਪੁਰਸ਼ ਦਾ ਕੀਤਾ ਵਿਰੋਧ
ਰਾਜ ਸਭਾ ਮੈਂਬਰ ਨੇ ਕਿਹਾ ਕਿ ਫਿਲਮ ਦੇਖ ਕੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਆਈ? ਸੈਂਸਰ ਬੋਰਡ ਨੇ ਇਸ ਫਿਲਮ ਨੂੰ ਕਿਵੇਂ ਪਾਸ ਕੀਤਾ? ਕਿਹੜਾ ਹਿੰਦੂ ਮੰਨੇਗਾ ਕਿ ਰਾਵਣ ਨੇ ਸੀਤਾ ਮਾਤਾ ਨੂੰ ਛੁਰਾ ਮਾਰਿਆ ਸੀ। ਔਰਤਾਂ ਲਕਸ਼ਮਣ ਜੀ ਦਾ ਇਲਾਜ ਕਰ ਰਹੀਆਂ, ਵੈਦ ਨਹੀਂ। ਕਮਾਈ ਦਾ ਢੋਲ ਵਜਾਇਆ ਜਾ ਰਿਹਾ ਹੈ। 'ਆਪ' ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਨੂੰ ਧਰਮ ਨੂੰ ਕਾਰੋਬਾਰ ਨਹੀਂ ਬਣਾਉਣਾ ਚਾਹੀਦਾ। ਇਸ ਫਿਲਮ ਦੇ ਨਿਰਮਾਤਾਵਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਅਜਿਹੀ ਫਿਲਮ ਕਿਸੇ ਨੂੰ ਨਹੀਂ ਦੇਖਣੀ ਚਾਹੀਦੀ। ਜੇ ਰੱਬ ਦਾ ਅਪਮਾਨ ਦੇਖਣਾ ਹੈ ਤਾਂ ਫਿਲਮ ਦੇਖੋ।
ਆਮ ਆਦਮੀ ਪਾਰਟੀ ਨੇ ਫਿਲਮ 'ਆਦਿਪੁਰਸ਼' ਦੇ ਕੁਝ ਸੰਵਾਦਾਂ ਅਤੇ ਦ੍ਰਿਸ਼ਾਂ 'ਤੇ ਇਤਰਾਜ਼ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਜਪਾ ਨੇਤਾਵਾਂ ਤੋਂ ਮੁਆਫੀ ਦੀ ਮੰਗ ਕੀਤੀ ਹੈ। ਫਿਲਮ ਦੀ ਆਲੋਚਨਾ ਕਰਦੇ ਹੋਏ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਤਵਾਰ (18 ਜੂਨ) ਨੂੰ ਕਿਹਾ ਕਿ ਭਾਜਪਾ ਨੇ ਸਸਤੀ ਰਾਜਨੀਤੀ ਕਰਨ ਲਈ ਫਿਲਮ ਨੂੰ ਬਣਾਉਣ ਦੀ ਇਜਾਜ਼ਤ ਦਿੱਤੀ। ਇਹ ਫਿਲਮ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।