Kalki 2898 AD Star Cast Fees: ਅਮਿਤਾਭ-ਦੀਪਿਕਾ ਨੂੰ ਪਛਾੜ ਇਸ ਅਦਾਕਾਰ ਨੇ ਕਲਕੀ ਲਈ ਚਾਰਜ ਕੀਤੀ ਮੋਟੀ ਰਕਮ, ਅਮਾਊਂਟ ਉਡਾ ਦਏਗਾ ਹੋਸ਼
Kalki 2898 AD Star Cast Fees: ਮਲਟੀਸਟਾਰਰ ਫਿਲਮ 'ਕਲਕੀ 2898 ਏਡੀ:' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਜ਼ਬਰਦਸਤ ਕਮਾਈ ਕੀਤੀ।
![Kalki 2898 AD Star Cast Fees: ਅਮਿਤਾਭ-ਦੀਪਿਕਾ ਨੂੰ ਪਛਾੜ ਇਸ ਅਦਾਕਾਰ ਨੇ ਕਲਕੀ ਲਈ ਚਾਰਜ ਕੀਤੀ ਮੋਟੀ ਰਕਮ, ਅਮਾਊਂਟ ਉਡਾ ਦਏਗਾ ਹੋਸ਼ Prabhas Becomes Highest Paid Actor In 'Kalki 2898 AD' know about Deepika Amitabh and other star fees Kalki 2898 AD Star Cast Fees: ਅਮਿਤਾਭ-ਦੀਪਿਕਾ ਨੂੰ ਪਛਾੜ ਇਸ ਅਦਾਕਾਰ ਨੇ ਕਲਕੀ ਲਈ ਚਾਰਜ ਕੀਤੀ ਮੋਟੀ ਰਕਮ, ਅਮਾਊਂਟ ਉਡਾ ਦਏਗਾ ਹੋਸ਼](https://feeds.abplive.com/onecms/images/uploaded-images/2024/06/27/3d0f9cf379918d035786bc2e221b833b1719484912718709_original.jpg?impolicy=abp_cdn&imwidth=1200&height=675)
Kalki 2898 AD Star Cast Fees: ਮਲਟੀਸਟਾਰਰ ਫਿਲਮ 'ਕਲਕੀ 2898 ਏਡੀ:' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਜ਼ਬਰਦਸਤ ਕਮਾਈ ਕੀਤੀ। ਫਿਲਹਾਲ ਰਿਲੀਜ਼ ਵਾਲੇ ਦਿਨ ਇਹ ਫਿਲਮ ਕਿੰਨੀ ਕਮਾਈ ਕਰਦੀ ਹੈ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ। ਦੱਸ ਦੇਈਏ ਕਿ ਇਸ ਫਿਲਮ ਵਿੱਚ ਸਾਊਥ ਦੇ ਦਿੱਗਜ ਸਿਤਾਰੇ ਪ੍ਰਭਾਸ, ਕਮਲ ਹਾਸਨ ਅਤੇ ਰਾਣਾ ਡੱਗੂਬਾਤੀ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਅਤੇ ਦਿਸ਼ਾ ਪਟਾਨੀ ਵੀ ਫਿਲਮ 'ਚ ਕਮਾਲ ਕਰਦੇ ਨਜ਼ਰ ਆ ਰਹੇ ਹਨ। ਫਿਲਮ ਬਾਰੇ ਕਿਹਾ ਜਾ ਰਿਹਾ ਹੈ ਕਿ 600 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਇਹ ਫਿਲਮ ਪਹਿਲੇ ਦਿਨ ਹੀ 200 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜਨ ਜਾ ਰਹੀ ਹੈ। ਇਸ ਫਿਲਮ 'ਚ ਵੱਡੇ-ਵੱਡੇ ਸਿਤਾਰਿਆਂ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਫਿਲਮ 'ਚ ਕੰਮ ਕਰਨ ਲਈ ਸਾਰੇ ਕਲਾਕਾਰਾਂ ਨੇ ਕਿੰਨੀ ਫੀਸ ਲਈ ਹੈ?
ਪ੍ਰਭਾਸ ਨੇ ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ ਵਿਗਿਆਨ-ਕਥਾ ਡਾਇਸਟੋਪੀਅਨ ਫਿਲਮ 'ਕਲਕੀ 2898 AD' ਲਈ ਕਿੰਨੀ ਫੀਸ ਲਈ ਸੀ? ਇਹ ਖੁਲਾਸਾ ਇਕ ਤਾਜ਼ਾ ਰਿਪੋਰਟ 'ਚ ਹੋਇਆ ਹੈ। ਜਾਗਰਣ ਦੀ ਇਕ ਰਿਪੋਰਟ ਮੁਤਾਬਕ ਪ੍ਰਭਾਸ ਆਮ ਤੌਰ 'ਤੇ ਇਕ ਫਿਲਮ ਲਈ ਲਗਭਗ 150 ਕਰੋੜ ਰੁਪਏ ਚਾਰਜ ਕਰਦੇ ਹਨ। ਹਾਲਾਂਕਿ, ਪ੍ਰਭਾਸ ਨੇ 'ਕਲਕੀ 2898 ਏਡੀ' ਲਈ ਆਪਣੀ ਫੀਸ ਅੱਧੀ ਕਰ ਦਿੱਤੀ ਹੈ, ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਭਾਸ ਨੇ 80 ਕਰੋੜ ਰੁਪਏ ਦੀ ਫੀਸ ਲਈ ਹੈ।
ਫਿਲਮ 'ਚ ਸਾਊਥ ਦੇ ਪ੍ਰਮੁੱਖ ਸਿਤਾਰਿਆਂ 'ਚੋਂ ਇਕ ਕਮਲ ਹਾਸਨ ਨੈਗੇਟਿਵ ਸ਼ੇਡ 'ਚ ਨਜ਼ਰ ਆ ਰਹੇ ਹਨ। ਫਿਲਮ ਵਿੱਚ ਉਸਨੇ ਖਲਨਾਇਕ 'ਕਾਲੀ' ਦੀ ਭੂਮਿਕਾ ਨਿਭਾਈ ਹੈ, ਜੋ ਸੁਮਤੀ ਦੇ ਬੱਚੇ ਨੂੰ ਮਾਰਨ ਲਈ ਨਿਕਲਿਆ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਲਈ ਉਨ੍ਹਾਂ ਨੂੰ 18-20 ਕਰੋੜ ਰੁਪਏ ਫੀਸ ਦੇ ਤੌਰ 'ਤੇ ਮਿਲੇ ਹਨ।
ਫਿਲਮ 'ਚ ਦੀਪਿਕਾ ਪਾਦੂਕੋਣ 'ਸੁਮਤੀ' ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ 'ਚ ਉਹ ਇਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ। ਉਹ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੋ ਕਲਕੀ 2898 ਦੀ ਦੁਨੀਆ ਵਿੱਚ ਕ੍ਰਾਂਤੀ ਲਿਆਵੇਗੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੀਪਿਕਾ ਨੂੰ ਆਪਣੇ ਪਹਿਲੇ ਤੇਲਗੂ ਪ੍ਰੋਜੈਕਟ ਲਈ 20 ਕਰੋੜ ਰੁਪਏ ਫੀਸ ਵਜੋਂ ਮਿਲੇ ਹਨ।
ਅਮਿਤਾਭ ਬੱਚਨ ਨੇ ਫਿਲਮ 'ਚ ਸ਼ਕਤੀਸ਼ਾਲੀ 'ਅਸ਼ਵਥਾਮਾ' ਦੀ ਭੂਮਿਕਾ ਨਿਭਾਈ ਹੈ। ਫਿਲਮ 'ਚ ਆਪਣੀ ਐਂਟਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਮਿਤਾਭ ਬੱਚਨ ਨੂੰ ਵੀ ਇਸ ਫਿਲਮ ਲਈ ਕਾਫੀ ਤਾਰੀਫਾਂ ਮਿਲ ਰਹੀਆਂ ਹਨ। ਇਸ ਫਿਲਮ ਲਈ ਉਸ ਨੂੰ ਦੀਪਿਕਾ ਪਾਦੁਕੋਣ ਦੇ ਬਰਾਬਰ 20 ਕਰੋੜ ਰੁਪਏ ਵੀ ਮਿਲੇ ਹਨ।
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਸ਼ਾ ਪਟਾਨੀ ਵੀ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਦੀ ਇਸ ਫਿਲਮ ਦਾ ਹਿੱਸਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿਸ਼ਾ ਨੇ ਕਲਕੀ ਲਈ ਮੇਕਰਸ ਤੋਂ ਸਿਰਫ 2 ਕਰੋੜ ਰੁਪਏ ਫੀਸ ਲਏ ਹਨ। ਹਾਲਾਂਕਿ ਮੇਕਰਸ ਨੇ ਇਨ੍ਹਾਂ ਖਬਰਾਂ 'ਤੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)