ਨਵੀਂ ਦਿੱਲੀ: "ਬਾਹੂਬਲੀ" ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ 'ਚ ਵੱਡੇ-ਵੱਡੇ ਕਲਾਕਾਰਾਂ ਨੂੰ ਪਿੱਛੇ ਛੱਡਣ ਵਾਲੇ ਪ੍ਰਭਾਸ ਸੁਪਰ-ਹੀਰੋ ਬਣ ਗਏ ਹਨ। ਇਸੇ ਕਾਰਨ ਕੁੜੀਆਂ ਉਸ ਦੀਆਂ ਸਭ ਤੋਂ ਵੱਧ ਦੀਵਾਨੀਆਂ ਹਨ।
ਅਜਿਹੇ 'ਚ ਪ੍ਰਭਾਸ ਕੋਲ ਵਿਆਹ ਦੇ ਆਫਰ ਆ ਰਹੇ ਹਨ ਪਰ ਉਹ ਫਿਲਹਾਲ ਆਪਣੇ ਕਰੀਅਰ ਵੱਲ ਧਿਆਨ ਦੇ ਰਹੇ ਹਨ। ਇਸੇ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਕੁੜੀਆਂ ਵਿੱਚ ਪ੍ਰਭਾਸ ਦੀ ਦੀਵਾਨਗੀ ਨੂੰ ਦੇਖਦਿਆਂ ਦੇਸ਼ ਦੀਆਂ ਕਈ ਮੈਟਰੀਮੋਨੀਅਲ ਵੈਬਸਾਈਟਸ ਪ੍ਰਭਾਸ ਨੂੰ ਆਪਣੇ ਮੈਟਰੀਮੋਨੀਅਲ ਦਾ ਚਿਹਰਾ ਬਣਾਉਣ ਲਈ ਪੱਬਾਂ ਭਾਰ ਹਨ ਅਤੇ ਇਸ ਦੇ ਲਈ ਪ੍ਰਭਾਸ ਦੀ ਟੀਮ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ।
ਮੈਟਰੀਮੋਨੀਅਲ ਦੇ ਨਾਲ-ਨਾਲ ਪ੍ਰਭਾਸ ਦੇ ਕੋਲ ਹੋਰ ਵੀ ਮਸ਼ਹੂਰੀਆਂ ਦੇ ਆਫਰ ਆ ਰਹੇ ਹਨ ਪਰ ਫਿਲਹਾਲ ਉਹ ਆਪਣੀ ਆਉਣ ਵਾਲੀ ਫ਼ਿਲਮ "ਸਾਹੋ" ਦੀ ਸ਼ੂਟਿੰਗ ਵਿੱਚ ਰੁੱਝਾ ਹੋਇਆ ਹੈ। ਖ਼ੈਰ ਹਾਲੇ ਤੱਕ ਪ੍ਰਭਾਸ ਦੇ ਕਿਸੇ ਵੀ ਇਸ਼ਤਿਹਾਰ ਨੂੰ ਸਾਈਨ ਕਰਨ ਦੀ ਖ਼ਬਰ ਨਹੀਂ ਆਈ ਪਰ ਜੇਕਰ ਉਹ ਕਿਸੇ ਮੈਟਰੀਮੋਨੀਅਲ ਐਡ ਨੂੰ ਸਾਈਨ ਕਰਦਾ ਹੈ ਤਾਂ ਹੋ ਸਕਦਾ ਹੈ ਪ੍ਰਭਾਸ ਮਸ਼ਹੂਰੀ ਵਿੱਚ ਹੀ ਸਹੀ ਪਰ ਲਾੜਾ ਬਣੇ ਤਾਂ ਜ਼ਰੂਰ ਨਜ਼ਰ ਆਉਣਗੇ।