ਨਵੀਂ ਦਿੱਲੀ: ਅਦਾਕਾਰਾ ਪ੍ਰਿਆ ਪ੍ਰਕਾਸ਼ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਰਾਤੋ-ਰਾਤ ਇੰਟਰਨੈੱਟ ਕੁਈਨ ਬਣ ਜਾਵੇਗੀ। ਮਲਿਆਲਮ ਫਿਲਮ ਦੇ ਗਾਣੇ ਦੀ ਛੋਟੀ ਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਵਿੱਚ ਪ੍ਰਿਆ ਇਸ਼ਾਰਿਆਂ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਹੈ।

https://instagram.com/p/Be-0hR9jBqT/?utm_source=ig_embed

ਵੀਡੀਓ ਦੇ ਵਾਇਰਲ ਹੁੰਦੇ ਹੀ ਫੈਨਜ਼ ਨੇ ਪ੍ਰਿਆ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਿਆ ਨੂੰ ਪਿਛਲੇ 24 ਘੰਟਿਆਂ ਵਿੱਚ 605k ਤੋਂ ਜ਼ਿਆਦਾ ਲੋਕਾਂ ਨੇ ਫਾਲੋ ਕੀਤਾ। ਇੰਨੇ ਘੱਟ ਟਾਈਮ ਵਿੱਚ ਫਾਲੋਅਰਜ਼ ਵਧਾ ਕੇ ਪ੍ਰਿਆ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ।

ਇਸ ਨਾਲ ਉਹ ਅਮਰੀਕਨ ਸਟਾਰ ਕਾਇਲੀ ਜੇਨਰ ਦੇ ਕਾਫੀ ਕਰੀਬ ਆ ਗਈ ਹੈ। ਕਾਇਲੀ ਨੂੰ 24 ਘੰਟਿਆਂ ਅੰਦਰ ਫਾਲੋ ਕਰਨ ਵਾਲਿਆਂ ਦੀ ਗਿਣਤੀ 806K ਹੈ। ਇਸ ਦੇ ਨਾਲ ਹੀ ਸਭ ਤੋਂ ਅੱਗੇ ਚੱਲ ਰਹੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਇੱਕ ਦਿਨ ਵਿੱਚ 1.7M ਯੂਜ਼ਰ ਆਪਣੇ ਫਾਲੋਅਰਜ਼ ਬਣਾਏ ਸਨ। ਪ੍ਰਿਆ ਤੀਜ਼ੇ ਨੰਬਰ 'ਤੇ ਤਾਂ ਪਹੁੰਚ ਹੀ ਗਈ ਹੈ।

ਇਸ ਦੇ ਨਾਲ ਹੀ ਪ੍ਰਿਆ ਦਾ ਇੰਸਟਾਗ੍ਰਾਮ ਅਕਾਉਂਟ ਵੈਰੀਫਾਇਡ ਵੀ ਹੋ ਗਿਆ ਹੈ। ਇਹ ਆਪਣੇ ਆਪ ਵਿੱਚ ਕਾਫੀ ਦਿਲਚਸਪ ਹੈ ਕਿ ਪਹਿਲੀ ਫਿਲਮ ਦੇ ਇੱਕ ਛੋਟੇ ਜਿਹੇ ਸੀਨ ਨੇ ਹੀ ਪ੍ਰਿਆ ਨੂੰ ਮਸ਼ਹੂਰ ਕਰ ਦਿੱਤਾ। ਉਹ ਹਾਲੇ ਬੀਕਾਮ ਦੀ ਪੜ੍ਹਾਈ ਕਰ ਰਹੀ ਹੈ।